ਦੁੱਖਦਾਇਕ ਖ਼ਬਰ : ਕੈਨੇਡਾ 'ਚ ਭਾਰਤੀ ਮੂਲ ਦੇ 19 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ

Monday, Jul 24, 2023 - 11:01 AM (IST)

ਦੁੱਖਦਾਇਕ ਖ਼ਬਰ : ਕੈਨੇਡਾ 'ਚ ਭਾਰਤੀ ਮੂਲ ਦੇ 19 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ

ਟੋਰਾਂਟੋ  (ਰਾਜ ਗੋਗਨਾ)- ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਬੈਰੀ ਸ਼ਹਿਰ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਦੇ ਨਾਲ ਪਿਛੋਕੜ ਰੱਖਣ ਵਾਲੇ ਇਕ 19 ਸਾਲਾ ਨੌਜਵਾਨ ਵਰਸਿਲ ਪਟੇਲ ਦੀ ਮੌਤ ਹੋ ਗਈ। ਵਰਸੀਲ ਪਟੇਲ ਭਾਰਤ ਤੋਂ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ, ਜਿੱਥੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੰਘ ਨੇ 'ਦਸਤਾਰ' ਨਾਲ ਬਚਾਈ ਜ਼ਖਮੀ ਗੋਰੀ ਦੀ ਜਾਨ, ਤਸਵੀਰਾਂ ਵਾਇਰਲ

ਦੋਸਤਾਂ ਨੇ ਗੌਫੰਡਮੀ ਵੈੱਬਸਾਈਟ ਦੁਆਰਾ ਉਸ ਦੀ ਲਾਸ਼ ਭੇਜਣ ਲਈ ਫੰਡਿੰਗ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵਰਸਿਲ ਪਟੇਲ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 30,000 ਹਜ਼ਾਰ ਡਾਲਰ ਦੇ ਕਰੀਬ ਦਾ ਖਰਚਾ ਆਵੇਗਾ। ਹੁਣ ਤੱਕ ਲੱਗਭਗ 21 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਹਨ। ਉਸ ਦੇ ਦੋਸਤ ਰਾਜਨ ਪਟੇਲ ਨੇ ਵਰਸਿਲ ਪਟੇਲ ਦੀ ਲਾਸ਼ ਗੁਜਰਾਤ ਵਿੱਚ ਭੇਜਣ ਲਈ ਸੋਸ਼ਲ ਮੀਡੀਆ 'ਤੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਵਰਸਿਲ ਪਟੇਲ ਦਾ ਪਰਿਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇ ਅਤੇ ਉਸ ਦਾ ਅੰਤਿਮ ਸੰਸਕਾਰ ਉਸ ਦੀ ਜਨਮ ਭੂਮੀ ਵਿਖੇ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News