ਜਦੋਂ ਆਸਟ੍ਰੇਲੀਆ ਤੋਂ ਇਕੱਲਾ ਇੰਡੋਨੇਸ਼ੀਆ ਪਹੁੰਚਿਆ 12 ਸਾਲ ਦਾ ਬੱਚਾ

09/06/2019 7:07:03 PM

ਸਿਡਨੀ— ਦਰਅਸਲ 12 ਸਾਲ ਦੇ ਇਕ ਬੱਚੇ ਦੇ ਪਰਿਵਾਰ ਨੇ ਛੁੱਟੀਆਂ 'ਚ ਬਾਲੀ ਘੁੰਮਣ ਦਾ ਪਲਾਨ ਬਣਾਇਆ ਸੀ, ਜਿਸ ਨੂੰ ਲੈ ਕੇ ਬੱਚਾ ਬੇਹੱਦ ਖੁਸ਼ ਸੀ ਪਰ ਕੁਝ ਕਾਰਨਾਂ ਕਰ ਕੇ ਇਹ ਪਲਾਨ ਕੈਂਸਲ ਹੋ ਗਿਆ, ਜਿਸ ਨਾਲ ਉਹ ਕਾਫੀ ਨਿਰਾਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੇ ਇਕ ਪਲਾਨ ਬਣਾਇਆ ਕਿ ਕਿਉਂ ਨਾ ਉਹ ਇਕੱਲਾ ਬਾਲੀ ਘੁੰਮਣ ਜਾਵੇ।

ਇਸ ਨੂੰ ਅੰਜਾਮ ਦੇਣ ਲਈ ਉਸ ਨੇ ਆਪਣੇ ਪੇਰੈਂਟਸ ਦਾ ਕ੍ਰੈਡਿਟ ਕਾਰਡ ਚੋਰੀ ਕਰ ਲਿਆ। ਉਸ ਨੇ ਪਤਾ ਲਾਇਆ ਕਿ ਆਸਟ੍ਰੇਲੀਅਨ ਏਅਰਲਾਈਨਜ਼ 'ਚ ਬੱਚੇ ਇਕੱਲੇ ਵੀ ਯਾਤਰਾ ਕਰ ਸਕਦੇ ਹਨ ਪਰ ਉਨ੍ਹਾਂ ਕੋਲ ਸਟੂਡੈਂਟ ਵੀਜ਼ਾ ਤੇ ਆਈ. ਡੀ. ਕਾਰਡ ਹੋਣਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕਰਕੇ ਉਹ ਘਰ ਤੋਂ ਬਾਲੀ ਜਾਣ ਦੇ ਲਈ ਨਿਕਲ ਗਿਆ। ਉਸ ਨੇ ਸਿਡਨੀ ਏਅਰਪੋਰਟ ਦੇ ਕੋਲੋਂ ਟਰੇਨ ਲਈ ਤੇ ਉਸ ਸਟੇਸ਼ਨ ਨੂੰ ਚੁਣਿਆ, ਜਿੱਥੇ ਸੈਲਫ ਸਰਵਿਸ ਹੋਵੇ। ਇਸ ਤਰ੍ਹਾਂ ਉਹ ਏਅਰਪੋਰਟ ਤੱਕ ਪਹੁੰਚ ਗਿਆ ਤੇ ਬਾਲੀ ਦੇ ਡੈਨਪਸਾਰ ਤੱਕ ਕਨੈਕਟਿੰਗ ਫਲਾਈਟ ਲਈ ਤੇ ਬਾਲੀ ਪਹੁੰਚ ਗਿਆ।

ਬਾਲੀ ਪਹੁੰਚਣ ਤੋਂ ਬਾਅਦ ਉਸ ਨੇ ਇਕ ਹੋਟਲ 'ਚ ਚੈੱਕ-ਇੰਨ ਕੀਤਾ। ਜਦ ਹੋਟਲ ਸਟਾਫ ਨੇ ਉਸ ਤੋਂ ਉਸ ਦੇ ਪੇਰੈਂਟਸ ਬਾਰੇ ਪੁੱਛਿਆ ਤਾਂ ਉਸ ਨੇ ਚਲਾਕੀ ਨਾਲ ਜਵਾਬ ਦਿੱਤਾ ਕਿ ਉਹ ਆਪਣੀ ਭੈਣ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਭ ਦੀ ਜਾਣਕਾਰੀ ਕਿਸੇ ਤਰ੍ਹਾਂ ਉਸ ਦੇ ਪੇਰੈਂਟਸ ਕੋਲ ਪਹੁੰਚੀ ਤਾਂ ਇਹ ਸਭ ਸੁਣ ਕੇ ਉਹ ਬਹੁਤ ਪ੍ਰੇਸ਼ਾਨ ਹੋ ਗਏ।


Baljit Singh

Content Editor

Related News