ਬਿ੍ਰਟੇਨ ''ਚ ਕੋਰੋਨਾ ਨਾਲ ਅੱਜ ਰਿਕਾਰਡ ਪੱਧਰ ''ਤੇ ਦਰਜ ਕੀਤੀਆਂ ਗਈਆਂ 980 ਮੌਤਾਂ

Friday, Apr 10, 2020 - 11:30 PM (IST)

ਬਿ੍ਰਟੇਨ ''ਚ ਕੋਰੋਨਾ ਨਾਲ ਅੱਜ ਰਿਕਾਰਡ ਪੱਧਰ ''ਤੇ ਦਰਜ ਕੀਤੀਆਂ ਗਈਆਂ 980 ਮੌਤਾਂ

ਲੰਡਨ - ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਪਰ ਬੀਤੇ ਕੁਝ ਦਿਨਾਂ ਤੋਂ ਬਿ੍ਰਟੇਨ ਵਿਚ ਵਾਇਰਸ ਆਪਣਾ ਨਵਾਂ ਰੂਪ ਦਿਖਾ ਰਿਹਾ ਹੈ। ਉਥੇ ਹੀ ਅੱਜ ਬਿ੍ਰਟੇਨ 'ਚ 980 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰੀ ਮੈਟ ਹੈਨਕਾਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿ੍ਰਟੇਨ ਵਿਚ ਇਕ ਦਿਨ ਵਿਚ ਹੋਈਆਂ ਦਾ ਇਹ ਸਭ ਤੋਂ ਵੱਡਾ ਅੰਕਡ਼ਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਕਰੀਬ 8,958 ਹੋ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 73 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

PunjabKesari

ਦੱਸ ਦਈਏ ਕਿ ਬਿ੍ਰਟੇਨ ਵਿਚ 6 ਅਪ੍ਰੈਲ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਦੀ ਮੌਤ ਹੋ ਰਹੀ ਹੈ। ਉਥੇ ਹੀ ਬੀਤੇ ਦਿਨੀਂ (9 ਅਪ੍ਰੈਲ ਨੂੰ) 881 ਦੀ ਅਤੇ ਉਸ ਤੋਂ ਇਕ ਦਿਨ ਪਹਿਲਾਂ (8 ਅਪ੍ਰੈਲ ਨੂੰ ) 938 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਸੀ। ਬਿ੍ਰਟੇਨ ਤੋਂ ਪਹਿਲਾਂ ਯੂਰਪ ਨੂੰ ਕੋਰੋਨਾਵਾਇਰਸ ਦਾ ਕੇਂਦਰ ਮੰਨਿਆ ਗਿਆ ਸੀ, ਜਿਸ ਨਾਲ ਇਟਲੀ ਅਤੇ ਸਪੇਨ ਵਿਚ ਇਸ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ ਹੁਣ ਦੇਸ਼ ਵਾਇਰਸ 'ਤੇ ਕਾਬੂ ਪਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਹੁਣ ਤੱਕ ਕੋਰੋਨਾ ਨਾਲ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਲੱਖ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 3,71,866 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

PunjabKesari


author

Khushdeep Jassi

Content Editor

Related News