ਦੁਨੀਆਭਰ ''ਚ ਹਨ 96 ਤਰ੍ਹਾਂ ਦੇ ਕੈਲੰਡਰ, ਇਨ੍ਹਾਂ ਮਹੀਨਿਆਂ ''ਚ ਮਨਾਇਆ ਜਾਂਦੈ ਨਵਾਂ ਸਾਲ

12/29/2019 10:54:38 AM

ਸਿਡਨੀ— ਨਵਾਂ ਸਾਲ ਗ੍ਰੇਗੋਰੀਅਨ ਕੈਲੰਡਰ ਮੁਤਾਬਕ ਸ਼ੁਰੂ ਹੋਵੇਗਾ। ਇਸ ਨੂੰ ਅੰਗਰੇਜ਼ ਆਪਣੇ ਸੱਭਿਆਚਾਰ ਅਤੇ ਜੀਵਨ ਦਾ ਹਿੱਸਾ ਮੰਨਦੇ ਹਨ। ਹਾਲਾਂਕਿ ਬ੍ਰਿਟਿਸ਼ ਸਮਰਾਜ ਨੇ ਲਗਭਗ ਹਰ ਥਾਂ ਰਾਜ ਕੀਤਾ। ਇਸ ਲਈ ਦੁਨੀਆ 'ਚ ਸਭ ਤੋਂ ਜ਼ਿਆਦਾ ਮਾਨਤਾ ਗ੍ਰੇਗੋਰੀਅਨ ਕੈਲੰਡਰ ਦੀ ਹੀ ਹੈ ਪਰ ਹਰ ਦੇਸ਼ ਅਤੇ ਸੱਭਿਆਚਾਰ ਦਾ ਆਪਣਾ ਇਕ ਵੱਖਰਾ ਕੈਲੰਡਰ ਹੈ। ਇਕ ਅੰਕੜੇ ਮੁਤਾਬਕ ਦੁਨੀਆਭਰ 'ਚ 96 ਤਰ੍ਹਾਂ ਦੇ ਕੈਲੰਡਰ ਹਨ। ਸਿਰਫ ਭਾਰਤ 'ਚ ਹੀ 36 ਕੈਲੰਡਰ ਜਾਂ ਪੰਚਾਂਗ ਹਨ। ਇਨ੍ਹਾਂ 'ਚੋਂ 12 ਅੱਜ ਵੀ ਪ੍ਰਚਲਿੱਤ ਹਨ। ਦੁਨੀਆਭਰ 'ਚ ਜਿੰਨੇ ਕੈਲੰਡਰ ਹਨ ਉਨ੍ਹਾਂ 'ਚ ਫਰਵਰੀ ਤੋਂ ਅਪ੍ਰੈਲ ਵਿਚਕਾਰ ਸਾਲ ਦੀ ਸ਼ੁਰੂਆਤ ਹੁੰਦੀ ਹੈ।

ਹਾਲੈਂਡ 'ਚ ਸ਼ੁਰੂ ਹੁੰਦੈ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ—
ਪ੍ਰਸ਼ਾਂਤ ਮਹਾਸਾਗਰ ਦੇ ਕਿਰਿਬਾਤੀ ਟਾਪੂ ਅਤੇ ਸਮੋਆ ਟਾਪੂ ਦੇ ਸਮੋਆ ਸੂਬੇ 'ਚ ਸਭ ਤੋਂ ਪਹਿਲਾਂ ਨਵਾਂ ਸਾਲ ਮਨਾਇਆ ਜਾਵੇਗਾ। ਇੱਥੇ ਭਾਰਤੀ ਸਮੇਂ ਮੁਤਾਬਕ 31 ਦਸੰਬਰ ਨੂੰ ਦੁਪਹਿਰ 3.30 ਵਜੇ ਨਵਾਂ ਸਾਲ ਮਨਾਇਆ ਜਾਵੇਗਾ। ਇਸ ਦੇ 15 ਮਿੰਟ ਮਗਰੋਂ ਨਿਊਜ਼ੀਲੈਂਡ ਦੇ ਚਾਥਮ 'ਚ ਜਸ਼ਨ ਮਨਾਇਆ ਜਾਵੇਗਾ।

ਇਸੇ ਤਰ੍ਹਾਂ ਚੀਨ, ਜਾਪਾਨ ਅਤੇ ਸਿੰਗਾਪੁਰ ਸਣੇ 14 ਦੇਸ਼ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾ ਚੁੱਕੇ ਹੋਣਗੇ। ਭਾਰਤ 15ਵੇਂ ਨੰਬਰ 'ਤੇ ਨਵਾਂ ਸਾਲ ਮਨਾਉਂਦਾ ਹੈ। ਫਿਰ ਅੱਧੇ ਘੰਟੇ ਬਾਅਦ ਪਾਕਿਸਤਾਨ ਤੇ ਸਭ ਤੋਂ ਅਖੀਰ 'ਚ ਹਾਊਲੈਂਡ ਨਾਂ ਦੇ ਟਾਪੂ, ਹਵਾਈ ਅਤੇ ਆਸਟ੍ਰੇਲੀਆ ਵਿਚਕਾਰ ਸਥਿਤ ਬੇਕਰ ਆਈਲੈਂਡ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਵੇਗਾ ਜਦ ਭਾਰਤ 'ਚ 1 ਜਨਵਰੀ ਨੂੰ ਸ਼ਾਮ ਦੇ 5.30 ਵੱਜ ਚੁੱਕੇ ਹੋਣਗੇ।


PunjabKesari
ਜੇਕਰ ਕੈਲੰਡਰ ਦੀ ਮੰਨੀਏ ਤਾਂ ਚੀਨ 'ਚ ਨਵਾਂ ਸਾਲ 21 ਜਨਵਰੀ ਤੋਂ 20 ਫਰਵਰੀ ਵਿਚਕਾਰ ਸ਼ੁਰੂ ਹੁੰਦਾ ਹੈ। ਇਥੋਪੀਆਈ 'ਚ ਦੇਸ਼ ਦੇ ਕੈਲੰਡਰ ਮੁਤਾਬਕ ਨਵਾਂ ਸਾਲ 11 ਸਤੰਬਰ ਨੂੰ ਚੜ੍ਹਦਾ ਹੈ। ਦੁਨੀਆ 'ਚ ਵਧੇਰੇ ਲੋਕ ਗ੍ਰੇਗੋਰੀਅਨ ਕੈਲੰਡਰ ਪ੍ਰਸਿੱਧ ਹੈ। ਇਸ ਨੂੰ ਪੋਪ ਗ੍ਰੇਗਰੀ-13 ਨੇ 24 ਫਰਵਰੀ, 1582 ਨੂੰ ਲਾਗੂ ਕੀਤਾ ਸੀ। ਇਹ ਕੈਲੰਡਰ 15 ਅਕਤੂਬਰ, 1582 ਨੂੰ ਸ਼ੁਰੂ ਹੋਇਆ।

PunjabKesari

ਭਾਰਤ—
ਭਾਰਤ 'ਚ ਸਭ ਤੋਂ ਵਧ ਵਿਕਰਮ ਸੰਵਤ ਅਤੇ ਸ਼ਕ ਸੰਵਤ ਨੂੰ ਮੰਨਿਆ ਜਾਂਦਾ ਹੈ। ਸ਼ਕ ਸੰਵਤ ਮੁਤਾਬਕ ਮਾਰਚ ਮਹੀਨੇ ਨਵਾਂ ਸਾਲ ਚੜ੍ਹਦਾ ਹੈ। ਹਾਲਾਂਕਿ ਮੁਸਲਿਮ ਧਰਮ 'ਚ ਮੁਹੱਰਮ ਮਹੀਨੇ ਭਾਵ ਅਗਸਤ ਨੂੰ ਨਵੇਂ ਸਾਲ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ। ਕਸ਼ਮੀਰ 'ਚ ਸਪਤਰਿਸ਼ੀ ਸੰਵਤ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ ਫਿਰ ਵੀ ਸਾਰੇ ਲੋਕ ਮਿਲ ਕੇ 1 ਜਨਵਰੀ ਨੂੰ ਹੀ ਨਵਾਂ ਸਾਲ ਮਨਾਉਂਦੇ ਹਨ।
ਪੱਛਮੀ ਆਸਟ੍ਰੇਲੀਆ ਦੀ ਆਦਿਵਾਸੀ ਮੁਰਾਦੋਕ ਜਨਜਾਤੀ ਦੇ ਲੋਕ ਗ੍ਰੇਗੋਰੀਅਨ ਕੈਲੰਡਰ ਮੁਤਾਬਕ 30 ਅਕਤੂਬਰ ਨੂੰ ਨਵਾਂ ਸਾਲ ਮਨਾਉਂਦੇ ਸਨ। ਹਾਲਾਂਕਿ ਅੱਜ ਦਾ ਨਵਾਂ ਸਾਲ ਇਸ ਜਨਜਾਤੀ ਦੇ ਲੋਕਾਂ ਵਲੋਂ ਨਹੀਂ ਮਨਾਇਆ ਜਾਂਦਾ।
 

PunjabKesari

ਬਾਕੀ ਦੇਸ਼ਾਂ 'ਚ ਇਸ ਦਿਨ ਮਨਾਇਆ ਜਾਂਦੈ ਨਵੇਂ ਸਾਲ ਦਾ ਜਸ਼ਨ—
ਬਹੁਤ ਸਾਰੇ ਦੇਸ਼ਾਂ ਦੇ ਕਈ ਲੋਕ ਪਹਿਲੀ ਜਨਵਰੀ ਨੂੰ ਹੀ ਨਵਾਂ ਸਾਲ ਮਨਾਉਂਦੇ ਹਨ ਪਰ ਫਿਰ ਵੀ ਕੁੱਝ ਲੋਕ ਵੱਖਰੀਆਂ ਤਰੀਕਾਂ ਨੂੰ ਵੀ ਨਵਾਂ ਸਾਲ ਮਨਾਉਂਦੇ ਹਨ। ਸ਼੍ਰੀਲੰਕਾ 'ਚ 13-14 ਅਪ੍ਰੈਲ, ਕੰਬੋਡੀਆ ਅਤੇ ਵੀਅਤਨਾਮ 'ਚ 13 ਤੋਂ 15 ਅਪ੍ਰੈਲ ਵਿਚਕਾਰ, ਮਿਆਂਮਾਰ 'ਚ 13 ਤੋਂ 16 ਅਪ੍ਰੈਲ, ਰੂਸ, ਮੈਸੇਡੋਨੀਆ, ਸਰਬੀਆ, ਯੁਕ੍ਰੇਨ 'ਚ 14 ਜਨਵਰੀ, ਇਰਾਕ, ਸੀਰੀਆ, ਤੁਰਕੀ ਅਤੇ ਈਰਾਨ 'ਚ 1 ਅਪ੍ਰੈਲ ਅਤੇ ਅਫਗਾਨਿਸਤਾਨ 'ਚ 21 ਮਾਰਚ, ਇੰਡੋਨੇਸ਼ੀਆ 'ਚ 7 ਮਾਰਚ, ਕੋਰੀਆ 'ਚ 5 ਫਰਵਰੀ, ਥਾਈਲੈਂਡ 'ਚ 13 ਤੋਂ 15 ਅਪ੍ਰੈਲ ਅਤੇ ਮੰਗੋਲੀਆ 'ਚ 16 ਫਰਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ।


Related News