ਬ੍ਰਾਜ਼ੀਲ ''ਚ ਕੋਰੋਨਾ ਕਾਰਨ ਲਗਭਗ 95,000 ਮੌਤਾਂ

08/04/2020 3:17:15 PM

ਰੀਓ ਡੀ ਜਨੇਰੀਓ- ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ 561 ਮੌਤਾਂ ਹੋਈਆਂ, ਜਿਸ ਕਾਰਨ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 94,665 ਹੋ ਗਈ ਹੈ। 

ਸਿਹਤ ਮੰਤਰਾਲੇ ਨੇ ਦੱਸਿਆ ਕਿ ਬ੍ਰਾਜ਼ੀਲ ਵਿਚ ਕੋਰੋਨਾ ਦੇ 16,641 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ 27,50,318 ਹੋ ਗਈ ਹੈ। ਬ੍ਰਾਜ਼ੀਲ ਲਤੀਨੀ ਅਮਰੀਕੀ ਦੇਸ਼ਾਂ ਵਿਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਦੇ ਬਾਅਦ ਬ੍ਰਾਜ਼ੀਲ ਵਿਚ ਕੋਰੋਨਾ ਦੇ ਸਭ ਤੋਂ ਵੱਧ ਸੰਕਰਮਿਤ ਮਾਮਲੇ ਆਏ ਹਨ। ਬ੍ਰਾਜ਼ੀਲ ਵਿਚ ਸਾਓ ਪਾਓਲੋ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ ਜਿੱਥੇ 5,60,000 ਤੋਂ ਵੱਧ ਵਾਇਰਸ ਮਾਮਲੇ ਆਏ ਹਨ ਅਤੇ 23,365 ਮੌਤਾਂ ਹੋਈਆਂ ਹਨ।


Lalita Mam

Content Editor

Related News