90 ਸਾਲ ਦੇ ਬਾਬੇ ਨੇ ਕਰਵਾ ਲਿਆ ਦੂਜਾ ਵਿਆਹ, ਲਾੜੀ ਨੂੰ ਪਾਇਆ 1 ਕਿਲੋ ਸੋਨਾ

Monday, May 26, 2025 - 02:19 PM (IST)

90 ਸਾਲ ਦੇ ਬਾਬੇ ਨੇ ਕਰਵਾ ਲਿਆ ਦੂਜਾ ਵਿਆਹ, ਲਾੜੀ ਨੂੰ ਪਾਇਆ 1 ਕਿਲੋ ਸੋਨਾ

ਇੰਟਰਨੈਸ਼ਨਲ ਡੈਸਕ : 90 ਸਾਲ ਦੀ ਉਮਰ ਵਿੱਚ ਇਕ ਬਾਬੇ ਵਲੋਂ ਕੁੜੀ ਨਾਲ ਵਿਆਹ ਕਰਵਾਉਣ ਦੀ ਖਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਹੀ ਨਹੀਂ, ਵਿਆਹ ਦੌਰਾਨ ਬਾਬੇ ਵਲੋਂ ਲਾੜੀ ਨੂੰ 1 ਕਿਲੋ ਸੋਨੇ ਦੇ ਗਹਿਣੇ ਵੀ ਤੋਹਫੇ ਵਜੋਂ ਦਿੱਤੇ ਗਏ। ਜੀ, ਹਾਂ ਇਹ ਬਿਲਕੁਲ ਸੱਚ ਹੈ। ਦਰਅਸਲ, ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੇ ਦੁਰੇਸਤ ਇਲਾਕੇ ਸ਼ਿੰਗਲਾ ਜ਼ਿਲ੍ਹੇ ਵਿੱਚ ਇੱਕ ਅਜਿਹੇ ਵਿਆਹ ਦੀ ਰਸਮ ਹੋਈ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਇੱਜ਼ਤ, ਪਿਆਰ ਅਤੇ ਪਰਿਵਾਰਕ ਮੂਲਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। 90 ਸਾਲ ਦੇ ਮੌਲਵੀ ਸੈਫੁੱਲਾਹ ਨੇ ਦੂਜਾ ਵਿਆਹ ਕੀਤਾ। ਸੈਫੁੱਲਾਹ ਨੂੰ ਵਿਆਹ ਲਈ ਰਾਜ਼ੀ ਵੀ ਉਸਦੇ 4 ਪੁੱਤਰਾਂ ਵਲੋਂ ਕੀਤਾ ਗਿਆ। ਇਹ ਵਿਆਹ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਨਵੀਂ ਸ਼ੁਰੂਆਤ ਬਣਿਆ, ਸਗੋਂ ਸਮਾਜ ਲਈ ਵੀ ਇੱਕ ਨਵਾਂ ਸੰਦੇਸ਼ ਬਣ ਕੇ ਵੀ ਉਭਰਿਆ।

ਪਿਤਾ ਦਾ ਸੁਪਨਾ ਪੁੱਤਾਂ ਨੇ ਕਰਵਾਇਆ ਪੂਰਾ

ਮੌਲਵੀ ਸੈਫੁੱਲਾਹ ਦੀ ਪਹਿਲੀ ਪਤਨੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਬੇਟਿਆਂ ਨੇ ਪਿਤਾ ਦੇ ਇਕਾਂਤ ਨੂੰ ਸਮਝਿਆ ਤੇ ਇੱਕ ਫੈਸਲਾ ਲਿਆ ਕਿ ਉਹ ਉਨ੍ਹਾਂ ਦਾ ਦੁਬਾਰਾ ਵਿਆਹ ਕਰਵਾਉਣਗੇ। ਬੇਟੇ ਕਾਫੀ ਸਮੇਂ ਤੋਂ ਉਨ੍ਹਾਂ ਲਈ ਇੱਕ ਉਚਿਤ ਜੀਵਨ ਸਾਥੀ ਦੀ ਖੋਜ ਕਰ ਰਹੇ ਸਨ। ਜਦ ਇੱਕ ਦਿਨ ਉਨ੍ਹਾਂ ਨੂੰ ਮਨਚਾਹੀ ਦੂਲਹਨ ਮਿਲੀ, ਤਾਂ ਉਨ੍ਹਾਂ ਨੇ ਪਰਿਵਾਰਕ ਸਹਿਮਤੀ ਨਾਲ ਸ਼ਾਨੋ-ਸ਼ੌਕਤ ਨਾਲ ਸੈਫੱਲਾਹ ਦਾ ਵਿਆਹ ਕਰਵਾ ਦਿੱਤਾ। 

ਇਹ ਵਿਆਹ ਸਧਾਰਨ ਨਹੀਂ ਸੀ। ਨਿਕਾਹ ਦੀ ਰਸਮ ਮੌਲਵੀ ਸੈਫੁੱਲਾਹ ਦੇ ਬੇਟਿਆਂ, ਪੋਤਿਆਂ, ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਦੀ ਮੌਜੂਦਗੀ ਵਿੱਚ ਹੋਈ। ਹਰ ਕੋਈ ਇਨ੍ਹਾਂ ਪਲਾਂ ਨੂੰ ਆਪਣੇ ਕੈਮਰੇ ’ਚ ਕੈਦ ਕਰਨਾ ਚਾਹੁੰਦਾ ਸੀ। ਲੋਕ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਏ।

ਮੌਲਵੀ ਸੈਫੁੱਲਾਹ ਨੇ ਆਪਣੇ ਵਿਆਹ ਦੀ ਰਸਮ ਦੌਰਾਨ ਲਾੜੀ ਨੂੰ ਮੈਹਰ (ਤੋਹਫੇ) ਵਜੋਂ ਇੱਕ ਤੋਲਾ ਸੋਨਾ ਭੇਂਟ ਕੀਤਾ। ਇਹ ਮੋਹਲਤ ਨਾ ਸਿਰਫ ਰਵਾਇਤੀ ਸੀ, ਸਗੋਂ ਇੱਜ਼ਤ ਅਤੇ ਪਿਆਰ ਦੀ ਨਿਸ਼ਾਨੀ ਵੀ ਸੀ। ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਮਰ ਭਾਵੇਂ ਵਧ ਜਾਵੇ, ਪਰ ਦਿਲ ਜੇ ਜੁਆਨ ਹੋਵੇ ਤਾਂ ਹਰ ਖੁਸ਼ੀ ਦੁਬਾਰਾ ਮਿਲ ਸਕਦੀ ਹੈ।

 


author

DILSHER

Content Editor

Related News