ਲੀਬੀਆ ਵਿਚ ਕਿਸ਼ਤੀ ਪਲਟਣ ਕਾਰਨ 90 ਲੋਕਾਂ ਦੀ ਮੌਤ : ਯੂ.ਐਨ.

Friday, Feb 02, 2018 - 05:08 PM (IST)

ਲੀਬੀਆ ਵਿਚ ਕਿਸ਼ਤੀ ਪਲਟਣ ਕਾਰਨ 90 ਲੋਕਾਂ ਦੀ ਮੌਤ : ਯੂ.ਐਨ.

ਜੈਨੇਵਾ (ਏ.ਐਫ.ਪੀ.)- ਲੀਬੀਆ ਤੋਂ ਇਕ ਕਿਸ਼ਤੀ ਰਾਹੀਂ ਸਫਰ ਕਰ ਰਹੇ 90 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਸਮੁੰਦਰੀ ਕੋਸਟ ਗਾਰਡ ਨੇ ਮੀਡੀਆ ਨੂੰ ਦਿੱਤੀ ਹੈ। ਕੌਮਾਂਤਰੀ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਲੀਬੀਆ ਦੇ ਤਟ 'ਤੇ ਯੂਰਪ ਜਾ ਰਹੇ ਸ਼ਰਣਾਰਥੀਆਂ ਨਾਲ ਭਰੀ ਕਿਸ਼ਤੀ ਸ਼ੁੱਕਰਵਾਰ ਨੂੰ ਸਮੁੰਦਰ ਵਿਚ ਡੁੱਬ ਗਈ। ਇਸ ਵਿਚ ਸਵਾਰ 90 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ਵਿਚ ਸਵਾਰ 3 ਲੋਕ ਜਿੰਦਾ ਬਚ ਗਏ ਹਨ, ਜਿਨ੍ਹਾਂ ਨੂੰ ਭੂਮੱਧ ਸਾਗਰ ਦੇ ਤਟ 'ਤੇ ਕੋਸਟ ਗਾਰਡ ਵਲੋਂ ਬਚਾਇਆ ਗਿਆ।
ਫਿਲਹਾਲ ਹਾਦਸੇ ਵਿਚ ਮਾਰੇ ਗਏ 10 ਲੋਕਾਂ ਦੀਆਂ ਲਾਸ਼ਾਂ ਲੀਬੀਆ ਦੇ ਸ਼ਹਿਰ ਜੁਵਾਰਾ ਕੰਢਿਓਂ ਮਿਲੀਆਂ ਹਨ। ਮਾਰੇ ਗਏ ਜ਼ਿਆਦਾਤਰ ਲੋਕ ਪਾਕਿਸਤਾਨ ਦੇ ਨਿਵਾਸੀ ਦੱਸੇ ਜਾ ਰਹੇ ਹਨ ਪਰ ਜ਼ਿੰਦਾ ਬਚੇ ਤਿੰਨੋ ਵਿਅਕਤੀ ਲੀਬੀਆ ਦੇ ਰਹਿਣ ਵਾਲੇ ਹਨ। ਇਹ ਲੋਕ ਯੂਰਪ ਦੇ ਸ਼ਹਿਰ ਇਟਲੀ ਜਾ ਰਹੇ ਸਨ। ਦੱਸਣਯੋਗ ਹੈ ਕਿ ਇਸ ਸਾਲ ਕਈ ਲੀਬੀਆਈ ਨਾਗਰਿਕ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪ ਦੇ ਦੇਸ਼ਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਚੁੱਕੇ ਹਨ।


Related News