ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ''ਚ 9 ਅੱਤਵਾਦੀ ਢੇਰ

Saturday, May 16, 2020 - 01:14 PM (IST)

ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ''ਚ 9 ਅੱਤਵਾਦੀ ਢੇਰ

ਗਾਰਦੇਜ- ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿਚ ਸ਼ਨੀਵਾਰ ਨੂੰ ਫੌਜ ਨਾਲ ਮੁਕਾਬਲੇ ਵਿਚ 9 ਅੱਤਵਾਦੀਆਂ ਦੀ ਮੌਤ ਹੋ ਗਈ ਜਦਕਿ ਦੋ ਫੌਜੀ ਵੀ ਇਸ ਦੌਰਾਨ ਜ਼ਖਮੀ ਹੋ ਗਏ। ਫੌਜ ਦੀ 203 ਥੰਡਰ ਕੋਰ ਦੇ ਅਧਿਕਾਰੀ ਏਮਲ ਮੁਹੰਮਦ ਨੇ ਦੱਸਿਆ ਕਿ ਸਈਦ ਕਾਰਮ ਜ਼ਿਲੇ ਵਿਚ ਮਾਚਲਗੋ ਵਾਟਰ ਡੈਮ ਸਥਿਤ ਸੁਰਖਿਆ ਬਲਾਂ ਦੀਆਂ ਚੋਕੀਆਂ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।

ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਦੋਵਾਂ ਪੱਖਾਂ ਦੇ ਵਿਚਾਲੇ ਮੁਕਾਬਲੇ ਵਿਚ 9 ਅੱਤਵਾਦੀਆਂ ਦੀ ਮੌਤ ਹੋ ਗਈ ਤੇ ਪੰਜ ਅੱਤਵਾਦੀ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਮੁਕਾਬਲੇ ਵਿਚ ਦੋ ਫੌਜੀ ਵੀ ਜ਼ਖਮੀ ਹੋਏ ਹਨ, ਜਿਹਨਾਂ ਨੂੰ ਫੌਜ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਫਗਾਨਿਸਤਾਨ ਵਿਚ ਸਰਗਰਮ ਅੱਤਵਾਦੀ ਸੰਗਠਨ ਤਾਲਿਬਾਨ ਨੇ ਘਟਨਾ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Baljit Singh

Content Editor

Related News