ਮਕਬੂਜ਼ਾ ਕਸ਼ਮੀਰ ''ਚ ਫੌਜ ਦੀ ਗੱਡੀ ਖੱਡ ''ਚ ਡਿੱਗਣ ਕਾਰਨ 9 ਪਾਕਿਸਤਾਨੀ ਫ਼ੌਜੀਆਂ ਦੀ ਮੌਤ

Monday, Aug 22, 2022 - 01:15 PM (IST)

ਮਕਬੂਜ਼ਾ ਕਸ਼ਮੀਰ ''ਚ ਫੌਜ ਦੀ ਗੱਡੀ ਖੱਡ ''ਚ ਡਿੱਗਣ ਕਾਰਨ 9 ਪਾਕਿਸਤਾਨੀ ਫ਼ੌਜੀਆਂ ਦੀ ਮੌਤ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਬਾਗ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਗੱਡੀ ਡੂੰਘੀ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 9 ਫੌਜੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਇੰਟਰਵਿਊ 'ਚ ਉਮਰ ਪੁੱਛਣ 'ਤੇ ਭੜਕੀ ਔਰਤ, ਫਿਰ ਕੰਪਨੀ ਨੇ 3.7 ਲੱਖ ਰੁਪਏ ਦੇ ਕੇ ਛਡਾਇਆ ਖਹਿੜਾ

ਅਧਿਕਾਰੀਆਂ ਮੁਤਾਬਕ ਇਹ ਘਟਨਾ ਬਾਗ ਜ਼ਿਲ੍ਹੇ ਦੇ ਸ਼ੁਜਾ ਆਬਾਦ ਇਲਾਕੇ ਦੇ ਕੋਲ ਵਾਪਰੀ। ਘਟਨਾ ਦੇ ਸਮੇਂ ਗੱਡੀ ਵਿੱਚ ਡਰਾਈਵਰ ਸਮੇਤ ਕੁੱਲ 13 ਜਵਾਨ ਸਵਾਰ ਸਨ। ਸਾਰੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਦਲ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਰਿਕਾਰਡ-ਤੋੜ ਉਡਾਣ ਭਰਨ ਵਾਲੀ ਭਾਰਤੀ ਮਹਿਲਾ ਪਾਇਲਟ ਨੂੰ ਪਹਿਲੀ ਵਾਰ US ਏਵੀਏਸ਼ਨ ਮਿਊਜ਼ੀਅਮ 'ਚ ਮਿਲੀ ਜਗ੍ਹਾ


author

cherry

Content Editor

Related News