ਗਾਜ਼ਾ ਪੱਟੀ ''ਚ ਇਜ਼ਰਾਈਲ ਨੇ ਕੀਤੇ ਹਵਾਈ ਹਮਲੇ, 1 ਬੱਚੇ ਸਣੇ 9 ਲੋਕਾਂ ਦੀ ਮੌਤ
Monday, Jul 29, 2024 - 03:28 AM (IST)
ਇੰਟਰਨੈਸ਼ਨਲ ਡੈਸਕ- ਗਾਜ਼ਾ ਪੱਟੀ ਦੇ ਉੱਤਰ ਅਤੇ ਦੱਖਣ ’ਚ ਗਾਜ਼ਾ ਸਿਟੀ ਅਤੇ ਖਾਨ ਯੂਨਿਸ ’ਤੇ ਇਜ਼ਰਾਈਲ ਵੱਲੋਂ ਵੱਖ-ਵੱਖ ਹਵਾਈ ਹਮਲੇ ਕੀਤੇ ਗਏ ਹਨ, ਜਿਨ੍ਹਾਂ ’ਚ ਘੱਟੋ-ਘੱਟ 9 ਫਿਲਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਇਕ ਇਜ਼ਰਾਈਲੀ ਡ੍ਰੋਨ ਨੇ ਖਾਨ ਯੂਨਿਸ ਦੇ ਪੱਛਮ ’ਚ ਅਲ-ਮਵਾਸੀ ਇਲਾਕੇ ’ਚ ਫਿਲਸਤੀਨੀਆਂ ਦੇ ਇਕ ਇਕੱਠ ’ਤੇ 2 ਮਿਜ਼ਾਈਲਾਂ ਦਾਗੀਆਂ। ਮੈਡੀਕਲ ਸੂਤਰਾਂ ਨੇ ਦੱਸਿਆ ਕਿ ਹਮਲੇ ’ਚ ਇਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਇਜ਼ਰਾਈਲੀ ਹਮਲੇ ਵਿਚ ਗਾਜ਼ਾ ਸ਼ਹਿਰ ਦੇ ਪੱਛਮ ’ਚ ਤਾਲ ਅਲ-ਹਵਾ ਇਲਾਕੇ ਵਿਚ 4 ਫਿਲਸਤੀਨੀਆਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਇਜ਼ਰਾਈਲ ਦੇ ਕੰਟਰੋਲ ਵਾਲੇ ਗੋਲਨ ਹਾਈਟਸ ’ਚ ਇਕ ਫੁੱਟਬਾਲ ਮੈਦਾਨ ’ਤੇ ਹੋਏ ਰਾਕੇਟ ਹਮਲੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ। ਇਹ ਰਾਕੇਟ ਹਮਲਾ ਦੱਖਣੀ ਲਿਬਨਾਨ ’ਤੇ ਇਕ ਇਜ਼ਰਾਈਲੀ ਹਵਾਈ ਹਮਲੇ ’ਚ ਹਿਜ਼ਬੁੱਲਾ ਸਮੂਹ ਦੇ ਤਿੰਨ ਮੈਂਬਰਾਂ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e