ਅਫਗਾਨਿਸਤਾਨ ''ਚ ਤੇਲ ਟੈਂਕਰ ''ਚ ਹੋਇਆ ਜਬਰਦਸ਼ਤ ਧਮਾਕਾ, 9 ਦੀ ਮੌਤ

05/04/2021 12:28:37 AM

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਤੇਲ ਟੈਂਕਰ ਵਿਚ ਧਮਾਕਾ ਹੋਣ ਨਾਲ ਘਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਝੁਲਸ ਗਏ। ਇਸ ਘਟਨਾ ਵਿਚ 5 ਲੋਕ ਲਾਪਤਾ ਵੀ ਦੱਸ ਜਾ ਰਹੇ ਹਨ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ  - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ  

ਮੰਤਰਾਲਾ ਵੱਲੋਂ ਆਖਿਆ ਗਿਆ ਕਿ ਕਾਬੁਲ ਵਿਚ ਸ਼ਨੀਵਾਰ ਰਾਤ ਤੇਲ ਦੇ ਇਕ ਟੈਂਕਰ ਵਿਚ ਧਮਾਕਾ ਹੋਣ ਨਾਲ ਘਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 14 ਝੁਲਸ ਗਏ। ਉਨ੍ਹਾਂ ਦੱਸਿਆ ਕਿ ਉੱਤਰੀ ਸੂਬਿਆਂ ਨਾਲ ਜੋੜਣ ਵਾਲੇ ਰਾਸ਼ਟਰੀ ਮਾਰਗ 'ਤੇ ਇਕ ਟੈਂਕਰ ਵਿਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ।

ਇਹ ਵੀ ਪੜ੍ਹੋ - ਨਾਈਜ਼ਰ 'ਚ 16 ਫੌਜੀਆਂ ਦੀ ਹੱਤਿਆ, 2 ਅਗਵਾ

ਘਟਨਾ ਦੌਰਾਨ ਰਾਜਧਾਨੀ ਅੰਦਰ ਆਉਣ ਲਈ ਕਰੀਬ 50 ਤੇਲ ਟੈਂਕਰ ਖੜ੍ਹੇ ਸਨ ਜੋ ਅੱਗ ਲੱਗਣ ਨਾਲ ਤਬਾਹ ਹੋ ਗਏ ਅਤੇ ਅੱਗ ਨਾਲ ਇਕ ਪੈਟਰੋਲ ਪੰਪ ਸਟੇਸ਼ਨ, ਕਈ ਦੁਕਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅੱਗ 'ਤੇ ਕਾਬੂ ਪਾਉਣ ਲਈ ਕਈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਾਇਆ ਗਿਆ। ਇਸ ਘਟਨਾ ਵਿਚ ਪ੍ਰਭਾਵਿਤਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਇਹ ਅਸ਼ੰਕਾ ਵਿਅਕਤ ਕੀਤੀ ਜਾ ਰਹੀ ਹੈ ਕਿ ਅੱਤਵਾਦੀਆਂ ਨੇ ਟੈਂਕਰ ਵਿਚ ਬੰਬ ਲਾਇਆ ਹੋਵੇਗਾ ਜਿਸ ਨਾਲ ਇਹ ਹਾਦਸਾ ਵਾਪਰਿਆ। ਇਕ ਟੈਂਕਰ ਚਾਲਕ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਧਮਾਕੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਦੇ ਨੁਕਸਾਨੇ ਜਾਣ ਨਾਲ ਰਾਜਧਾਨੀ ਕਾਬੁਲ ਦੇ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ।

ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ

 


Khushdeep Jassi

Content Editor

Related News