ਤੰਜਾਨੀਆ ''ਚ ਕਿਸ਼ਤੀ ਉਲਟ ਜਾਣ ਕਾਰਨ 9 ਲੋਕਾਂ ਦੀ ਮੌਤ ਤੇ ਹੋਰ 51 ਜ਼ਖਮੀ

Friday, Jun 26, 2020 - 05:08 PM (IST)

ਤੰਜਾਨੀਆ ''ਚ ਕਿਸ਼ਤੀ ਉਲਟ ਜਾਣ ਕਾਰਨ 9 ਲੋਕਾਂ ਦੀ ਮੌਤ ਤੇ ਹੋਰ 51 ਜ਼ਖਮੀ

ਤੰਗਾਨਿਕਾ- ਪੂਰਬੀ ਅਫਰੀਕਾ ਦੇ ਦੇਸ਼ ਤੰਜਾਨੀਆ ਵਿਚ ਇਕ ਹਾਦਸੇ ਨੇ 9 ਲੋਕਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੀ ਝੀਲ ਤੰਗਾਨਿਕਾ ਵਿਚ ਕਿਸ਼ਤੀ ਉਲਟ ਜਾਣ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 51 ਲੋਕ ਜ਼ਖਮੀ ਹੋ ਗਏ। 

ਕਿਮੋਗਾ ਖੇਤਰੀ ਪੁਲਸ ਕਮਾਂਡਰ ਮਾਰਟਿਨ ਓਟੀਨੋ ਨੇ ਕਿਹਾ ਕਿ ਦੁਰਘਟਨਾ ਵੀਰਵਾਰ ਨੂੰ ਸਵੇਰੇ 5 ਵਜੇ ਵਾਪਰੀ ਜਦ ਕਿਸ਼ਤੀ ਕਿਗੋਮਾ ਖੇਤਰ ਵਿਚ ਉਵਿਨਜਾ ਜ਼ਿਲ੍ਹੇ ਦੇ ਸਿਬਵੇਸਾ ਤੋਂ ਕਟਾਵੀ ਖੇਤਰ ਵਿਚੋਂ ਇਕੋਲਾ ਖੇਤਰ ਵਿਚ ਜਾ ਰਹੀ ਸੀ।

ਓਟੀਨੋ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਵਿਚ ਪਤਾ ਲੱਗਾ ਹੈ ਕਿ ਕਿਸ਼ਤੀ ਵਿਚ 60 ਲੋਕ ਸਵਾਰ ਸਨ ਤੇ ਤੂਫਾਨ ਦੀ ਲਪੇਟ ਵਿਚ ਆਉਣ ਦੇ ਬਾਅਦ ਉਹ ਦੁਰਘਟਨਾ ਦੇ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ 7 ਔਰਤਾਂ ਤੇ 2 ਪੁਰਸ਼ ਸਨ।  


author

Lalita Mam

Content Editor

Related News