ਚੀਨ ''ਚ ਤੂਫਾਨ ''ਸਾਓਲਾ'' ਨੇ ਮਚਾਈ ਤਬਾਹੀ, ਸੁਰੱਖਿਅਤ ਥਾਵਾਂ ''ਤੇ ਪਹੁੰਚਾਏ ਗਏ 8 ਹਜ਼ਾਰ ਲੋਕ

Monday, Sep 04, 2023 - 05:16 PM (IST)

ਚੀਨ ''ਚ ਤੂਫਾਨ ''ਸਾਓਲਾ'' ਨੇ ਮਚਾਈ ਤਬਾਹੀ, ਸੁਰੱਖਿਅਤ ਥਾਵਾਂ ''ਤੇ ਪਹੁੰਚਾਏ ਗਏ 8 ਹਜ਼ਾਰ ਲੋਕ

ਬੀਜਿੰਗ (ਵਾਰਤਾ)- ਚੀਨ ਦੇ ਦੱਖਣ-ਪੱਛਮੀ ਸੂਬੇ ਗੁਆਂਗਡੋਂਗ 'ਚ ਸ਼ਕਤੀਸ਼ਾਲੀ ਤੂਫਾਨ ਸਾਓਲਾ ਕਾਰਨ ਪਏ ਮੋਹਲੇਧਾਰ ਮੀਂਹ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ 'ਚ ਫਸੇ ਕਰੀਬ 8 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਯੂਨਫੂ ਸ਼ਹਿਰ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਐਮਰਜੈਂਸੀ ਸਥਿਤੀਆਂ 'ਤੇ ਸਥਾਨਕ ਅਥਾਰਟੀ ਨੇ ਕਿਹਾ ਕਿ ਤੂਫਾਨ ਕਾਰਨ ਲੰਬੇ ਸਮੇਂ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਲੁਓਡਿੰਗ ਨਦੀ ਵਿੱਚ ਪਾਣੀ ਦਾ ਪੱਧਰ ਆਮ ਪੱਧਰ ਤੋਂ ਉੱਪਰ ਵੱਧਣ ਤੋਂ ਬਾਅਦ ਇਹ ਖੇਤਰ ਡੁੱਬ ਗਿਆ। ਉਨ੍ਹਾਂ ਕਿਹਾ ਕਿ 3 ਸਤੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 02:25 ਵਜੇ ਤੱਕ 7,960 ਤੋਂ ਵੱਧ ਲੋਕਾਂ ਨੂੰ ਯੂਨਾਨ ਕਾਉਂਟੀ ਦੇ ਪਾਣੀ ਵਿਚ ਡੁੱਬੇ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ। ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ ਚੀਨ ਦੇ ਦੱਖਣੀ ਖੇਤਰ ਵਿੱਚ ਤੂਫਾਨ ਦੇ ਆਉਣ ਦੇ ਬਾਅਦ ਉੱਚ ਪੱਧਰੀ ਐਮਰਜੈਂਸੀ ਪ੍ਰਤੀਕਿਰਿਆਵਾਂ ਦਿੱਤੀਆਂ ਜਾਣਗੀਆਂ। 


author

cherry

Content Editor

Related News