ਮੌਰੀਤਾਨੀਆ ਦੇ ਸਮੁੰਦਰ ''ਚ 89 ਪ੍ਰਵਾਸੀ ਮਿਲੇ ਮ੍ਰਿਤਕ

Friday, Jul 05, 2024 - 11:10 AM (IST)

ਮੌਰੀਤਾਨੀਆ ਦੇ ਸਮੁੰਦਰ ''ਚ 89 ਪ੍ਰਵਾਸੀ ਮਿਲੇ ਮ੍ਰਿਤਕ

ਨੌਆਕਚੋਟ (ਏਜੰਸੀ): ਅਫਰੀਕੀ ਸ਼ਹਿਰ ਮੌਰੀਤਾਨੀਆ ਦੇ ਤੱਟ ਰੱਖਿਅਕਾਂ ਨੇ ਦੱਖਣ-ਪੱਛਮੀ ਮੌਰੀਤਾਨੀਆ ਦੇ ਐਨ'ਡਿਆਗੋ ਨੇੜੇ 89 ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਨੇ ਮੌਰੀਤਾਨੀਅਨ ਨਿਊਜ਼ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪ੍ਰਵਾਸੀ ਇੱਕ ਵੱਡੀ ਪਰੰਪਰਾਗਤ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ ਸਨ ਜੋ ਕਿ ਐਨ ਡਿਆਗੋ ਸ਼ਹਿਰ ਤੋਂ ਚਾਰ ਕਿਲੋਮੀਟਰ ਦੂਰ ਐਟਲਾਂਟਿਕ ਮਹਾਸਾਗਰ ਵਿੱਚ ਫਸ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਘਰ 'ਚ ਦਾਖਲ ਹੋਇਆ ਟਰੱਕ, ਡਰਾਈਵਰ ਦੀ ਮੌਤ

ਰਿਪੋਰਟ ਵਿਚ ਕਿਹਾ ਗਿਆ ਕਿ ਮੌਰੀਤਾਨੀਆ ਦੇ ਤੱਟ ਰੱਖਿਅਕਾਂ ਨੇ ਪੰਜ ਸਾਲ ਦੀ ਬੱਚੀ ਸਮੇਤ ਨੌਂ ਲੋਕਾਂ ਨੂੰ ਬਚਾਇਆ ਹੈ। ਰਿਪੋਰਟ ਵਿੱਚ ਬਚੇ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿਸ਼ਤੀ, ਜੋ ਛੇ ਦਿਨ ਪਹਿਲਾਂ ਸੇਨੇਗਾਲੀਜ਼-ਗਾਂਬੀਆ ਸਰਹੱਦ ਤੋਂ ਯੂਰਪ ਵੱਲ ਰਵਾਨਾ ਹੋਈ ਸੀ, ਦੇ ਵਿੱਚ 170 ਪ੍ਰਵਾਸੀ ਸਵਾਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News