ਯੂ.ਏ.ਈ. ''ਚ ਕੋਰੋਨਾ ਵਾਇਰਸ ਦੇ 883 ਨਵੇਂ ਮਾਮਲੇ

Thursday, May 28, 2020 - 02:17 AM (IST)

ਯੂ.ਏ.ਈ. ''ਚ ਕੋਰੋਨਾ ਵਾਇਰਸ ਦੇ 883 ਨਵੇਂ ਮਾਮਲੇ

ਦੁਬਈ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 883 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਥੇ ਕੁੱਲ ਮਾਮਲਿਆਂ ਦੀ ਗਿਣਤੀ 31,969 ਹੋ ਗਈ ਹੈ। ਯੂਏਈ ਦੇ ਸਿਹਤ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਨਵੇਂ ਮਰੀਜ਼ਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। 

ਇਥੇ 389 ਮਰੀਜ਼ਾਂ ਦੇ ਸਿਹਤਮੰਦ ਹੋਣ ਦੇ ਨਾਲ ਹੀ ਕੁੱਲ 16,371 ਮਰੀਜ਼ ਠੀਕ ਹੋ ਚੁੱਕੇ ਹਨ। ਮੰਤਰਾਲਾ ਦੇ ਮੁਤਾਬਕ ਬੁੱਧਵਾਰ ਨੂੰ ਯੂ.ਏ.ਈ. ਵਿਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਦੀ ਗਿਣਤੀ 255 'ਤੇ ਪਹੁੰਚ ਗਈ ਹੈ।


author

Baljit Singh

Content Editor

Related News