82.2 ਹੀਟ ਇੰਡੈਕਸ ਦਰਜ, ਈਰਾਨ 'ਚ ਗਰਮੀ ਨੇ ਤੋੜੇ ਰਿਕਾਰਡ
Friday, Aug 30, 2024 - 04:54 PM (IST)
ਤਹਿਰਾਨ- ਭਾਰਤ ਵਿਚ ਕਈ ਹਿੱਸਿਆਂ ਵਿਚ ਮਈ-ਜੂਨ ਵਿਚ ਜਦੋਂ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ ਤਾਂ ਹੀਟ ਇੰਡੈਕਸ ਵੀ 50 ਤੋਂ ਪਾਰ ਚਲਾ ਜਾਂਦਾ ਹੈ। ਇਸ ਕਾਰਨ ਅੱਤ ਦੀ ਗਰਮੀ ਮਹਿਸੂਸ ਹੁੰਦੀ ਹੈ। ਪਰ ਜੇਕਰ ਕਿਸੇ ਵੀ ਸਥਾਨ 'ਤੇ ਹੀਟ ਇੰਡੈਕਸ 82.2 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ, ਤਾਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਥਾਨ 'ਤੇ ਹਾਲਾਤ ਕੀ ਹੋਣਗੇ। ਦੱਖਣੀ ਈਰਾਨ ਦੇ ਇੱਕ ਮੌਸਮ ਕੇਂਦਰ ਨੇ 82.2 ਡਿਗਰੀ ਸੈਲਸੀਅਸ (180 ਡਿਗਰੀ ਫਾਰਨਹੀਟ) ਦਾ ਹੀਟ ਇੰਡੈਕਸ ਦਰਜ ਕੀਤਾ। ਇਸ ਸਬੰਧੀ ਪੁਸ਼ਟੀ ਹੋਣ 'ਤੇ ਇਹ ਧਰਤੀ 'ਤੇ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਹੀਟ ਇੰਡੈਕਸ ਹੋਵੇਗਾ। ਇਹ ਅਤਿਅੰਤ ਤਾਪਮਾਨ ਦੀਆਂ ਸਥਿਤੀਆਂ ਹਵਾਈ ਅੱਡੇ ਦੇ ਮੌਸਮ ਸਟੇਸ਼ਨ 'ਤੇ ਦਰਜ ਕੀਤੀਆਂ ਗਈਆਂ। ਜਿੱਥੇ ਹਵਾ ਦਾ ਤਾਪਮਾਨ 38.9 °C (102 °F) ਸੀ ਅਤੇ 85 ਪ੍ਰਤੀਸ਼ਤ ਸਾਪੇਖਿਕ ਨਮੀ ਨੇ ਇੱਕ ਬੇਮਿਸਾਲ ਗਰਮੀ ਸੂਚਕਾਂਕ ਬਣਾਇਆ।
ਇੱਕ ਅਮਰੀਕੀ ਮੌਸਮ ਵਿਗਿਆਨੀ ਕੋਲਿਨ ਮੈਕਕਾਰਥੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਡੇਟਾ ਦੀ ਸ਼ੁੱਧਤਾ ਦੀ ਪੁਸ਼ਟੀ ਕਰਨ ਲਈ ਇੱਕ ਅਧਿਕਾਰਤ ਜਾਂਚ ਦੀ ਲੋੜ ਹੋਵੇਗੀ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਰੀਡਿੰਗ ਪਿਛਲੇ ਰਿਕਾਰਡ ਨੂੰ ਪਾਰ ਕਰ ਜਾਵੇਗੀ। ਜੋ ਕਿ ਇਸ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਭਿਆਨਕ ਗਰਮੀ ਦੇ ਹਾਲਾਤ ਪੇਸ਼ ਕਰਦਾ ਹੈ। ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਅਜਿਹੀਆਂ ਅਤਿਅੰਤ ਗਰਮੀ ਦੀਆਂ ਘਟਨਾਵਾਂ ਲਗਾਤਾਰ ਅਤੇ ਤੀਬਰ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੁਣ UAE ਦੀਆਂ ਸੜਕਾਂ 'ਤੇ ਦਿਸੇਗਾ ਕੇਜਰੀਵਾਲ ਦਾ ਫਾਰਮੂਲਾ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ
ਮਿਡਲ ਈਸਟ ਵਿੱਚ ਭਿਆਨਕ ਗਰਮੀ
ਈਰਾਨ ਦੇ ਮੌਸਮ ਵਿਗਿਆਨ ਸੰਗਠਨ ਨੇ 31 ਅਗਸਤ ਤੋਂ ਤਾਪਮਾਨ 'ਚ ਹੌਲੀ-ਹੌਲੀ ਵਾਧੇ ਦੀ ਉਮੀਦ ਜਤਾਈ ਹੈ। ਈਰਾਨ ਅਤੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਨੇ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਵਸਨੀਕਾਂ ਨੂੰ ਗਰਮੀ ਨਾਲ ਸਬੰਧਤ ਬਿਮਾਰੀਆਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪੂਰਾ ਮੱਧ ਪੂਰਬ ਹਾਲ ਹੀ ਦੇ ਹਫ਼ਤਿਆਂ ਵਿੱਚ ਇੱਕ ਬੇਮਿਸਾਲ ਗਰਮੀ ਦੀ ਲਹਿਰ ਨਾਲ ਜੂਝ ਰਿਹਾ ਹੈ ਕਿਉਂਕਿ ਇਰਾਕ ਅਤੇ ਈਰਾਨ ਵਿੱਚ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ। ਗਰਮੀ ਕਾਰਨ ਪੂਰੇ ਇਲਾਕੇ ਵਿੱਚ ਬਿਜਲੀ ਦੇ ਕਈ ਕੱਟ ਲੱਗ ਰਹੇ ਹਨ।
ਹੀਟ ਇੰਡੈਕਸ
ਹੀਟ ਇੰਡੈਕਸ ਨੂੰ ਸਪੱਸ਼ਟ ਤਾਪਮਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮਾਪਦਾ ਹੈ ਕਿ ਜਦੋਂ ਹਵਾ ਦੇ ਤਾਪਮਾਨ ਨਾਲ ਸਾਪੇਖਿਕ ਨਮੀ ਨੂੰ ਜੋੜਿਆ ਜਾਂਦਾ ਹੈ ਤਾਂ ਮਨੁੱਖੀ ਸਰੀਰ ਕਿੰਨਾ ਗਰਮ ਮਹਿਸੂਸ ਕਰਦਾ ਹੈ। ਇਹ ਛਾਂਦਾਰ ਖੇਤਰਾਂ ਲਈ ਗਿਣਿਆ ਜਾਂਦਾ ਹੈ। ਇਸ ਵਿੱਚ ਸਿੱਧੀ ਧੁੱਪ, ਸਰੀਰਕ ਗਤੀਵਿਧੀ ਜਾਂ ਹਵਾ ਸ਼ਾਮਲ ਨਹੀਂ ਹੈ। ਉਦਾਹਰਨ ਲਈ, ਜੇਕਰ ਤਾਪਮਾਨ 70 ਪ੍ਰਤੀਸ਼ਤ ਸਾਪੇਖਿਕ ਨਮੀ ਦੇ ਨਾਲ 32 ਡਿਗਰੀ ਸੈਲਸੀਅਸ ਹੈ, ਤਾਂ ਹੀਟ ਇੰਜੈਕਸ਼ਨ 41 ਡਿਗਰੀ ਸੈਲਸੀਅਸ ਹੈ। ਹੀਟ ਇੰਡੈਕਸ ਮਹੱਤਵਪੂਰਨ ਹੈ ਕਿਉਂਕਿ ਇਹ ਗਰਮੀ ਦੀ ਤੀਬਰਤਾ ਅਤੇ ਇਸ ਨਾਲ ਲੋਕਾਂ ਲਈ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਦਰਸਾਉਣ ਵਿੱਚ ਮਦਦ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।