ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ''ਚ ਕੀ ਰੱਖਿਆ...!
Friday, May 15, 2026 - 11:17 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸੰਬੰਧਿਤ 80 ਸਾਲਾ ਮਹਿਲਾ ਦੌੜਾਕ ਡਾਇਨ ਲਿਓਨਾਰਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਮਰ ਕਦੇ ਵੀ ਕਾਮਯਾਬੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ । ਡਾਇਨ ਲਿਓਨਾਰਡ ਨੇ ਇਸ ਸਾਲ ਹੋਈ ਬੋਸਟਨ ਮੈਰਾਥਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਆਪਣੀ ਹਾਣ ਦੀ ਉਮਰ ਵਰਗ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਡਾਇਨ ਲਿਓਨਾਰਡ ਨੇ ਮੈਰਾਥਨ ਵਿੱਚ ਪ੍ਰਭਾਵਸ਼ਾਲੀ ਸਮਾਂ ਦਰਜ ਕਰਕੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸਦੀ ਇਸ ਉਪਲਬਧੀ ਨੂੰ ਬਜ਼ੁਰਗ ਉਮਰ ਦੇ ਲੋਕਾਂ ਲਈ ਇੱਕ ਵੱਡੀ ਪ੍ਰੇਰਣਾ ਵਜੋਂ ਵੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਡਾਇਨ ਲਿਓਨਾਰਡ ਲੰਬੇ ਸਮੇਂ ਤੋਂ ਦੌੜ ਨਾਲ ਜੁੜੀ ਹੋਈ ਹੈ ਅਤੇ ਅਜੇ ਵੀ ਨਿਯਮਤ ਤੌਰ ‘ਤੇ ਸਖ਼ਤ ਅਭਿਆਸ ਕਰਦੀ ਹੈ। ਖੇਡ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਵੱਲੋਂ ਵੀ ਡਾਇਨ ਲਿਓਨਾਰਡ ਦੀ ਇਸ ਪ੍ਰਾਪਤੀ ਦੀ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
