ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ

Saturday, Nov 11, 2023 - 01:06 PM (IST)

ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ

ਨਵੀਂ ਦਿੱਲੀ - ਪਾਕਿਸਤਾਨ ਸਰਕਾਰ ਨੇ ਬੀਤੀ ਰਾਤ 80 ਦੇ ਕਰੀਬ ਭਾਰਤੀ ਮਛੇਰੇ ਰਿਹਾਅ ਕਰ ਦਿੱਤੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਸ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸਾਲ 2019 ਤੇ 2020 ਵਕਫੇ ਦਰਮਿਆਨ  ਇਨ੍ਹਾਂ ਮਛੇਰਿਆਂ ਨੂੰ ਕੈਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਇਨ੍ਹਾਂ ਮਛੇਰਿਆਂ ਵਲੋਂ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਦਾਖ਼ਲ ਹੋਣ ਤੋਂ ਬਾਅਦ ਅਤੇ ਪਾਕਿਸਤਾਨ ਸਰਕਾਰ ਵਲੋਂ ਦਿੱਤੀ ਗਈ ਸਜ਼ਾ ਪੂਰੀ ਕਰਨ ਤੋਂ ਬਾਅਦ ਬੀਤੀ ਰਾਤ ਇਹਨਾਂ ਨੂੰ ਰਿਹਾਅ ਕੀਤਾ ਗਿਆ ਸੀ। ਬੀਤੀ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ ਇਹਨਾਂ ਨੂੰ ਰਿਹਾਅ ਕਰਕੇ ਅਟਾਰੀ ਵਾਹਗਾ ਸਰਹੱਦ ਰਾਂਹੀ ਬੀਐਸਐਫ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਸੀ। ਟ੍ਰੇਨ ਰਾਹੀਂ ਆਪਣੇ ਸੂਬੇ ਗੁਜਰਾਤ ਲਈ ਇਹ ਸਾਰੇ ਮਛੇਰੇ ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋਣਗੇ।

ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ਰਾਹੀਂ 80 ਦੇ ਕਰੀਬ ਮਛੇਰੇ ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤੇ ਗਏ ਹਨ। ਬੀਤੀ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ 80 ਦੇ ਕਰੀਬ ਮਛੇਰਿਆਂ ਨੂੰ ਬੀਐਸਐਫ ਅਧਿਕਾਰੀ ਵੱਲੋਂ ਜਾਂਚ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਭੇਜਿਆ ਗਿਆ।

ਇਹ ਵੀ ਪੜ੍ਹੋ :   ED ਵਿਭਾਗ ਦੀ ਵੱਡੀ ਕਾਰਵਾਈ, Hero Motocorp ਦੇ ਚੇਅਰਮੈਨ ਦੀਆਂ 3 ਜਾਇਦਾਦਾਂ ਜ਼ਬਤ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ 80 ਦੇ ਕਰੀਬ ਭਾਰਤੀ ਮਛੇਰੇ ਜੇਲ ਵਿੱਚੋਂ ਰਿਹਾਅ ਕੀਤੇ ਗਏ ਹਨ ਜੋ ਆਪਣੀ ਸਜ਼ਾ ਪੂਰੀ ਕਰਕੇ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ ਹਨ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ  ਦੇਰ ਰਾਤ ਅੰਮ੍ਰਿਤਸਰ ਰੈਡ ਕਰੋਸ ਭਵਨ ਵਿੱਚ ਰੱਖਿਆ ਗਿਆ ਹੈ ਅਤੇ ਸਵੇਰੇ ਉਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਰਾਹੀਂ ਆਪਣੇ ਸੂਬੇ ਗੁਜਰਾਤ ਲਈ ਰਵਾਨਾ ਹੋਣਗੇ।  ਉਹਨਾਂ ਦੱਸਿਆ ਕਿ ਇਹ ਸਾਲ 2019 ਵਿਚ ਗਲਤੀ ਨਾਲ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਦਾਖ਼ਲ ਹੋ ਗਏ ਸਨ ਤੇ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਜੇਲ ਦੇ ਵਿਚ ਭੇਜ ਦਿੱਤਾ ਗਿਆ ਸੀ। ਹੁਣ ਇਹ ਮਛੇਰੇ ਆਪਣੀ ਸਜ਼ਾ ਪੂਰੀ ਕਰਕੇ ਬੀਤੀ ਰਾਤ ਅਟਾਰੀ ਸਰਹੱਦ ਦੇ ਜ਼ਰੀਏ ਭਾਰਤ ਪੁੱਜੇ ਹਨ। ਹੁਣ ਇਹ ਮਛੇਰੇ ਰੇਲ ਰਾਹੀਂ ਆਪਣੇ ਸੂਬੇ ਗੁਜਰਾਤ ਦੇ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News