ਇਸ 8 ਸਾਲਾ ਮੰਗੋਲੀਆਈ ਬੱਚੇ ਦੇ ਮੋਢਿਆਂ ''ਤੇ ਹੈ ਬੁੱਧ ਧਰਮ ਦੀ ਰਾਖੀ ਦਾ ਜ਼ਿੰਮਾ
Tuesday, Oct 10, 2023 - 11:15 AM (IST)
ਇੰਟਰਨੈਸ਼ਨਲ ਡੈਸਕ : ਸੀਨੀਅਰ ਬੋਧੀ ਨੇਤਾ ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਤਿੱਬਤੀ ਬੁੱਧ ਧਰਮ ਦੇ ਤੀਜੇ ਸਭ ਤੋਂ ਮਹੱਤਵਪੂਰਨ ਅਧਿਆਤਮਕ ਨੇਤਾ ਦਾ ਨਾਂ ਦੇ ਕੇ ਚੀਨ ਦੀ ਬੋਲਤੀ ਬੰਦ ਕਰ ਦਿੱਤੀ ਹੈ। 'ਦਿ ਟਾਈਮਜ਼' ਦੀ ਰਿਪੋਰਟ ਅਨੁਸਾਰ, ਲਗਭਗ 600 ਮੰਗੋਲੀਆਈ ਆਪਣੇ ਨਵੇਂ ਅਧਿਆਤਮਕ ਨੇਤਾ ਦਾ ਜਸ਼ਨ ਮਨਾਉਣ ਲਈ ਧਾਰਮਿਕ ਮੌਕੇ 'ਤੇ ਇਕੱਠੇ ਹੋਏ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਲਾਲ ਕੱਪੜੇ ਅਤੇ ਮਾਸਕ ਪਹਿਨੇ ਇਕ ਬੱਚੇ ਨੂੰ 87 ਸਾਲਾ ਦਲਾਈ ਲਾਮਾ ਨਾਲ ਮਿਲਦੇ ਹੋਏ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁੰਡਾ ਅਗੁਈਦਾਈ ਅਤੇ ਅਚਿਲਤਾਈ ਅਲਤਾਨਾਰ ਨਾਂ ਦੇ ਮੰਗੋਲੀਆਈ ਜੌੜੇ ਬੱਚਿਆਂ 'ਚੋਂ ਇਕ ਹੈ, ਹਾਲਾਂਕਿ ਦੋਵਾਂ 'ਚੋਂ ਕੌਣ ਹੈ, ਅਜੇ ਇਹ ਸਪੱਸ਼ਟ ਨਹੀਂ ਹੋਇਆ। ਇਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ਅਲਟਨਾਰ ਚਿਨਚੁਲਨ ਅਤੇ ਮੋਨਖਨਾਸਨ ਨਰਮਦਾਖ ਹਨ।
ਇਹ ਵੀ ਪੜ੍ਹੋ: ਈ.ਯੂ. ਨੇ ਹਮਾਸ ਦੇ ਹਮਲੇ ਮਗਰੋਂ ਫਲਸਤੀਨ ਲਈ ਸਾਰੇ ਭੁਗਤਾਨ ਮੁਅੱਤਲ ਕੀਤੇ ਜਾਣ ਦੇ ਐਲਾਨ ਨੂੰ ਪਲਟਿਆ
ਨਵੇਂ ਧਰਮਗੁਰੂ ਬੱਚੇ ਦਾ ਪਿਤਾ ਯੂਨੀਵਰਸਿਟੀ 'ਚ ਗਣਿਤ ਦੇ ਪ੍ਰੋਫੈਸਰ
ਬੱਚੇ ਦੇ ਪਿਤਾ ਅਲਟਨਾਰ ਚਿਨਚੁਲਨ ਇਕ ਯੂਨੀਵਰਸਿਟੀ 'ਚ ਗਣਿਤ ਦੇ ਪ੍ਰੋਫੈਸਰ ਅਤੇ ਇਕ ਰਾਸ਼ਟਰੀ ਸਰੋਤ ਸਮੂਹ ਦੇ ਕਾਰਜਕਾਰੀ ਹਨ। ਲੜਕੇ ਦੀ ਦਾਦੀ ਮੰਗੋਲੀਆ ਤੋਂ ਸਾਬਕਾ ਸੰਸਦ ਮੈਂਬਰ ਗਰਮਜਾਵ ਸੇਡੇਨ ਰਹਿ ਚੁੱਕੀ ਹੈ। ਦਲਾਈ ਲਾਮਾ ਨੇ ਇਸ ਬੱਚੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਚੇ ਦਾ ਪੁਨਰਜਨਮ ਦੱਸਿਆ ਹੈ। ਦੱਸ ਦੇਈਏ ਕਿ ਬੁੱਧ ਧਰਮ ਵਿੱਚ ਧਾਰਮਿਕ ਆਗੂਆਂ ਦੇ ਪੁਨਰ ਜਨਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਆਗੂ ਦੇ ਪੁਨਰ ਜਨਮ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ 600 ਮੰਗੋਲੀਆਈ ਲੋਕ ਆਪਣੇ ਨਵੇਂ ਅਧਿਆਤਮਕ ਆਗੂ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਦਲਾਈ ਲਾਮਾ ਵੀ ਇੱਥੇ ਰਹਿੰਦੇ ਹਨ। ਦੱਸ ਦੇਈਏ ਕਿ ਤਿੱਬਤੀ ਧਾਰਮਿਕ ਨੇਤਾ ਅਤੇ 87 ਸਾਲਾ ਦਲਾਈ ਲਾਮਾ ਧਰਮਸ਼ਾਲਾ 'ਚ ਜਲਾਵਤਨ ਰਹਿ ਰਹੇ ਹਨ ਤੇ ਦਲਾਈ ਲਾਮਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ।
ਦਲਾਈ ਲਾਮਾ ਨੇ 2016 'ਚ ਕੀਤਾ ਸੀ ਇਕ ਵੱਡਾ ਐਲਾਨ
ਦਲਾਈ ਲਾਮਾ ਨੇ 2016 'ਚ ਮੰਗੋਲੀਆ ਦਾ ਦੌਰਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਜੇਟਸਨ ਧੰਪਾ ਦੇ ਇਕ ਨਵੇਂ ਅਵਤਾਰ ਦਾ ਜਨਮ ਹੋਇਆ ਹੈ ਅਤੇ ਉਸ ਦੀ ਖੋਜ ਜਾਰੀ ਹੈ। ਇਸ ਮੁਲਾਕਾਤ ਤੋਂ ਬਾਅਦ ਚੀਨ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਗੁੱਸਾ ਜ਼ਾਹਿਰ ਕੀਤਾ ਸੀ। ਚੀਨ ਨੇ ਮੰਗੋਲੀਆ ਨੂੰ ਵੀ ਕੂਟਨੀਤਕ ਜਵਾਬ ਦੇਣ ਦੀ ਧਮਕੀ ਦਿੱਤੀ ਸੀ। ਦਲਾਈ ਲਾਮਾ ਨੂੰ 1937 ਵਿੱਚ ਪਿਛਲੇ ਨੇਤਾ ਦੇ ਪੁਨਰਜਨਮ ਵਜੋਂ ਮਾਨਤਾ ਦਿੱਤੀ ਗਈ ਸੀ ਜਦੋਂ ਉਹ ਸਿਰਫ਼ 2 ਸਾਲ ਦੇ ਸਨ।
ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਕੱਚੇ ਤੇਲ 'ਚ ਉਬਾਲ, ਵੱਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਚੇਨ ਲਾਮਾ ਨੂੰ ਅਗਵਾ ਕਰ ਚੁੱਕਾ ਹੈ ਚੀਨ
1995 'ਚ ਜਦੋਂ ਦਲਾਈ ਲਾਮਾ ਨੇ ਇਕ ਨਵੇਂ ਪੰਚੇਨ ਲਾਮਾ ਦਾ ਨਾਂ ਲਿਆ ਤਾਂ ਉਸ ਨੂੰ ਚੀਨੀ ਅਧਿਕਾਰੀਆਂ ਨੇ ਗਾਇਬ ਕਰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਥਾਂ ਚੀਨ ਨੇ ਆਪਣੇ ਵੱਲੋਂ ਚੁਣੇ ਗਏ ਇਕ ਬੋਧੀ ਨੂੰ ਪੰਚੇਨ ਲਾਮਾ ਦੇ ਤੌਰ 'ਤੇ ਪੇਸ਼ ਕੀਤਾ। ਅਜਿਹੇ 'ਚ ਸੰਭਾਵਨਾ ਹੈ ਕਿ ਚੀਨ ਇਸ ਬੱਚੇ ਦੇ ਖ਼ਿਲਾਫ਼ ਵੀ ਕੋਈ ਹਮਲਾਵਰ ਕਾਰਵਾਈ ਕਰ ਸਕਦਾ ਹੈ। ਦਲਾਈ ਲਾਮਾ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਅਗਲਾ ਦਲਾਈ ਲਾਮਾ ਚੀਨ ਜਾਂ ਚੀਨ ਦੇ ਕੰਟਰੋਲ ਵਾਲੇ ਖੇਤਰ ਤੋਂ ਨਹੀਂ ਹੋਵੇਗਾ। ਇਹ ਦਰਸਾਉਂਦਾ ਹੈ ਕਿ ਉਸ ਦਾ ਉੱਤਰਾਧਿਕਾਰੀ ਭਾਰਤ, ਨੇਪਾਲ, ਭੂਟਾਨ ਜਾਂ ਮੰਗੋਲੀਆ ਵਰਗੇ ਤਿੱਬਤੀ ਬੌਧ ਧਰਮ ਨੂੰ ਮੰਨਣ ਵਾਲੇ ਦੇਸ਼ਾਂ ਤੋਂ ਹੋ ਸਕਦਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲ 'ਚ ਹਮਾਸ ਦੇ ਹਮਲਿਆਂ 'ਚ ਮਾਰੇ ਗਏ 10 ਨੇਪਾਲੀ ਨਾਗਰਿਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।