8 ਸਾਲ ਦੇ ਬੱਚੇ ਨੇ 3 ਹਜ਼ਾਰ ਬੇਘਰ ਬਜ਼ੁਰਗਾਂ ਦੀ ਕੀਤੀ ਮਦਦ

11/22/2019 7:35:31 PM

ਵਾਸ਼ਿੰਗਟਨ (ਹਿ.)-ਬੇਘਰ ਲੋਕਾਂ ਦੀ ਮਦਦ ਕਰਨ ਬਾਰੇ ਕਈ ਲੋਕ ਸੋਚਦੇ ਹਨ ਅਤੇ ਕਰਦੇ ਵੀ ਹਨ ਪਰ 8 ਸਾਲ ਦੀ ਛੋਟੀ ਉਮਰ ’ਚ ਬੇਘਰ ਬਜ਼ੁਰਗਾਂ ਦੀ ਮਦਦ ਕਰਨ ਬਾਰੇ ਸ਼ਾਇਦ ਹੀ ਕੋਈ ਸੋਚਦਾ ਹੋਵੇਗਾ। ਮੈਰੀਲੈਂਡ ਦੇ 8 ਸਾਲਾ ਟਾਈਲਰ ਸਟਾਲਿੰਗਸ ਨੇ ਇਹ ਕੰਮ ਕਰ ਦਿਖਾਇਆ ਹੈ।
4 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਕੰਮ
ਟਾਈਲਰ ਜਦੋਂ ਚਾਰ ਸਾਲ ਦਾ ਸੀ ਓਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਸੀ ਕਿ ਕੁਝ ਬਜ਼ੁਰਗ ਬੇਘਰ ਹਨ। ਉਸ ਨੂੰ ਇਨ੍ਹਾਂ ਦੀ ਮਦਦ ਕਰਨ ਦਾ ਵਿਚਾਰ ਆਇਆ। ਹੁਣ ਇਹ ਬੇਘਰ ਬਜ਼ੁਰਗ ਮੇਰੀਲੈਂਡ ਦੇ ਇਸ ਬੱਚੇ ਦੇ ਪਰਿਵਾਰ ਦਾ ਹਿੱਸਾ ਬਣ ਗਏ ਹਨ। ਟਾਈਲਰ ਬਜ਼ੁਰਗਾਂ ਨੂੰ ਹੀਰੋ ਦੇ ਰੂਪ ’ਚ ਦੇਖਦਾ ਸੀ ਅਤੇ ਉਨ੍ਹਾਂ ਨੂੰ ਬੇਸਹਾਰਾ ਦੇਖ ਕੇ ਉਸ ਨੂੰ ਬੇਹੱਦ ਬੁਰਾ ਲੱਗਦਾ ਸੀ। ਉਹ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਦੇ ਲਈ ਘਰ ਬਣਾ ਸਕਦਾ ਹੈ। ਉਸ ਨੇ ਇਨ੍ਹਾਂ ਬੇਘਰ ਬਜ਼ੁਰਗਾਂ ਲਈ ਹੀਰੋ ਬੈਗ ਬਣਾਏ।
ਬਜ਼ੁਰਗਾਂ ਲਈ ਆਮ ਵਰਤੋਂ ਦੇ ਸਾਮਾਨ ਦੀ ਕਿੱਟ ਬਣਾਈ
ਟਾਈਲਰ ਨੇ ਫੇਸਬੁੱਕ ’ਤੇ ਆਪਣੇ ਪੇਜ ਗੋਫੰਡਮੀ ’ਚ ਲਿਖਿਆ ਕਿ ਬੇਘਰ ਬਜ਼ੁਰਗਾਂ ਲਈ ਕੁਝ ਖਾਸ ਕਰਨ ਦੀ ਸ਼ੁਰੂਆਤ ਓਦੋਂ ਹੋਈ, ਜਦੋਂ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਕੁਝ ਬਜ਼ੁਰਗ ਬੇਘਰ ਕਿਉਂ ਹੁੰਦੇ ਹਨ।


Sunny Mehra

Content Editor

Related News