ਅਮਰੀਕਾ 'ਚ 8 ਸਾਲਾ ਬੱਚੇ ਨੇ ਗ਼ਲਤੀ ਨਾਲ ਕੀਤੀ ਫਾਈਰਿੰਗ, 1 ਸਾਲ ਦੀ ਬੱਚੀ ਦੀ ਮੌਤ
Tuesday, Jun 28, 2022 - 01:19 PM (IST)
ਪੇਨਸਾਕੋਲਾ/ਅਮਰੀਕਾ (ਏਜੰਸੀ)- ਫਲੋਰੀਡਾ ਦੇ ਇਕ ਮੋਟਲ ਵਿਚ 8 ਸਾਲਾ ਇਕ ਬੱਚੇ ਨੇ ਐਤਵਾਰ ਨੂੰ ਗ਼ਲਤੀ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 1 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ 2 ਸਾਲ ਦੀ ਇਕ ਹੋਰ ਬੱਚੀ ਜ਼ਖ਼ਮੀ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੱਚੇ ਦੇ ਪਿਤਾ ਨੇ ਬੰਦੂਕ ਨੂੰ ਆਪਣੇ ਪੋਨਸਾਕੋਲਾ ਮੋਟਲ ਦੇ ਕਮਰੇ ਦੀ ਅਲਮਾਰੀ ਵਿਚ ਲੁਕਾ ਕੇ ਰੱਖਿਆ ਸੀ।
ਐਸਕੈਂਬੀਆ ਕਾਉਂਟੀ ਦੇ ਸ਼ੈਰਿਫ ਚਿਪ ਸਿਮੰਸ ਨੇ ਸੋਮਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਜਿਵੇਂ ਹੀ ਬੱਚੇ ਦੇ ਪਿਤਾ ਕਮਰੇ ਵਿਚੋਂ ਬਾਹਰ ਨਿਕਲੇ, ਉਨ੍ਹਾਂ ਦੇ ਬੇਟੇ ਨੇ ਬੰਦੂਕ ਲੱਭ ਲਈ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇਕ ਬੱਚੀ ਦੀ ਮੌਤ ਹੋ ਗਈ ਅਤੇ ਇਕ ਹੋਰ ਬੱਚੀ ਜ਼ਖ਼ਮੀ ਹੋ ਗਈ। ਬੱਚੀਆਂ ਉਸ ਦੇ ਪਿਤਾ ਦੀ ਪ੍ਰੇਮਿਕਾ ਦੀਆਂ ਸਨ। ਸਿਮੰਸ ਨੇ ਕਿਹਾ ਕਿ ਜ਼ਖ਼ਮੀ ਬੱਚੀ ਦੇ ਠੀਕ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਉਨ੍ਹਾਂ ਦੱਸਿਆ ਕਿ ਬੱਚੇ ਦੇ ਪਿਤਾ 'ਤੇ ਬੰਦੂਕ ਰੱਖਣ, ਲਾਪਰਵਾਹੀ ਵਰਤਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਅਦ ਵਿਚ 41,000 ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ 'ਚ ਟਰੈਕਟਰ-ਟਰੇਲਰ 'ਚੋਂ ਮਿਲੀਆਂ 45 ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ