ਸ਼ਾਨਦਾਰ : 8 ਸਾਲਾ ਬੱਚੀ ਬਣੀ 'ਖਗੋਲ ਵਿਗਿਆਨੀ', ਨਾਸਾ ਲਈ ਖੋਜੇ Asteroid
Sunday, Oct 03, 2021 - 11:31 AM (IST)
ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦੀ 8 ਸਾਲਾ ਬੱਚੀ ਨਿਕੋਲ ਓਲੀਵੀਰਾ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਖਗੋਲ ਵਿਗਿਆਨੀ (Astronomer) ਬਣੀ ਹੈ। ਓਲੀਵੀਰਾ ਨਾਸਾ ਨਾਲ ਸਬੰਧਤ ਪ੍ਰੋਗਰਾਮ ਦੇ ਹਿੱਸੇ ਦੇ ਤੌਰ 'ਤੇ ਐਸਟ੍ਰੋਇਡਸ ਦੀ ਖੋਜ ਕਰ ਰਹੀ ਹੈ। ਓਲੀਵੀਰਾ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਹਿੱਸਾ ਲੈਂਦੀ ਹੈ ਅਤੇ ਆਪਣੇ ਦੇਸ਼ ਦੀਆਂ ਪ੍ਰਮੁੱਖ ਪੁਲਾੜ ਅਤੇ ਵਿਗਿਆਨ ਮਸ਼ਹੂਰ ਹਸਤੀਆਂ ਨਾਲ ਬੈਠਕਾਂ ਅਤੇ ਗੱਲਬਾਤ ਕਰਦੀ ਹੈ।ਇਸ ਪ੍ਰਾਜੈਕਟ ਦਾ ਨਾਮ ਐਸਟ੍ਰਾਇਡ ਹੰਟਰ ਹੈ। ਇਹ ਪ੍ਰੋਗਰਾਮ ਨੌਜਵਾਨ ਵਿਗਿਆਨੀਆਂ ਨੂੰ ਮੌਕਾ ਦੇਣ ਲਈ ਬਣਾਇਆ ਗਿਆ ਹੈ ਤਾਂ ਜੋ ਨੌਜਵਾਨ ਵਿਗਿਆਨੀ ਸਪੇਸ ਸੰਬੰਧੀ ਖੋਜ ਕਰ ਸਕਣ।
ਖਗੋਲ ਵਿਗਿਆਨੀ ਓਲੀਵੀਰਾ ਦੇ ਪਰਿਵਾਰ ਮੁਤਾਬਕ,''ਹੁਣ ਤੱਕ ਓਲੀਵੀਰਾ ਨੇ 18 ਸਪੇਸ ਰੌਕ ਲੱਭੇ ਹਨ। ਬਹੁਤ ਹੀ ਛੋਟੀ ਉਮਰ ਵਿਚ ਓਲੀਵੀਰਾ ਨੂੰ ਸਪੇਸ ਵਿਚ ਦਿਲਚਸਪੀ ਸੀ ਅਤੇ ਤੁਰਨਾ ਸਿੱਖਣ ਦੌਰਾਨ ਹੀ ਉਹ ਤਾਰਿਆਂ ਨੂੰ ਦੇਖ ਕੇ ਖੁਸ਼ ਹੋ ਜਾਂਦੀ ਸੀ।'' ਆਪਣੇ ਯੂ-ਟਿਊਬ ਚੈਨਲ 'ਤੇ ਓਲੀਵੀਰਾ ਨੇ ਬ੍ਰਾਜ਼ੀਲੀਆਈ ਖਗੋਲ ਸ਼ਾਸਤਰੀ ਡੁਇਲੀਆ ਜੀ ਮੇਲੋ ਜਿਹੀ ਪ੍ਰਭਾਵਸ਼ਾਲੀ ਹਸਤੀਆਂ ਦਾ ਇੰਟਰਵਿਊ ਲਿਆ ਹੈ, ਜਿਹਨਾਂ ਨੇ SN 1997D ਨਾਮ ਦੇ ਇਕ ਸੁਪਰਨੋਵਾ ਦੀ ਖੋਜ ਵਿਚ ਹਿੱਸਾ ਲਿਆ ਸੀ।
ਪਿਛਲੇ ਸਾਲ ਓਲੀਵੀਰਾ ਨੇ ਵਿਗਿਆਨ ਮੰਤਰੀ ਦੇ ਨਾਲ-ਨਾਲ ਪੁਲਾੜ ਯਾਤਰੀ ਮਾਰਕੋਸ ਪੋਂਟੇਸ ਨਾਲ ਮਿਲਣ ਲਈ ਬ੍ਰਾਸੀਲੀਆ ਦੀ ਯਾਤਰਾ ਕੀਤੀ। ਪੋਂਟੇਸ ਪੁਲਾੜ ਵਿਚ ਜਾਣ ਵਾਲੀ ਇਕੋਇਕ ਬ੍ਰਾਜ਼ੀਲੀਆਈ ਹਨ। ਨਿਊਜ਼ ਏਜੰਸੀ ਮੁਤਾਬਕ ਓਲੀਵੀਰਾ ਕਹਿੰਦੀ ਹੈ ਕਿ ਉਹ ਇਕ ਏਅਰੋਸਪੇਸ ਇੰਜੀਨੀਅਰ ਬਣਨਾ ਚਾਹੁੰਦੀ ਹੈ। ਓਲੀਵੀਰਾ ਮੁਤਾਬਕ,''ਮੈਂ ਰਾਕੇਟ ਬਣਾਉਣਾ ਚਾਹੁੰਦੀ ਹਾਂ। ਮੈਂ ਫਲੋਰੀਡਾ ਵਿਚ ਨਾਸਾ ਦੇ ਕੇਨੇਡੀ ਸਪੇਸ ਸੈਂਟਰ ਜਾਣਾ ਚਾਹੁੰਦੀ ਹਾਂ ਅਤੇ ਉੱਥੋਂ ਦੇ ਰਾਕੇਟ ਦੇਖਣਾ ਚਾਹੁੰਦੀ ਹਾਂ। ਮੈਂ ਇਹ ਵੀ ਚਾਹੁੰਦੀ ਹਾਂ ਕਿ ਬਾਜ਼ੀਲ ਵਿਚ ਸਾਰੇ ਬੱਚੇ ਵਿਗਿਆਨ ਤੱਕ ਪਹੁੰਚ ਸਕਣ।''
ਪੜ੍ਹੋ ਇਹ ਅਹਿਮ ਖ਼ਬਰ- UAE : ਬੁਰਜ ਖਲੀਫਾ 'ਤੇ ਦਿਸੀ ਮਹਾਤਮਾ ਗਾਂਧੀ ਦੀ ਝਲਕ, ਵੀਡੀਓ ਵਾਇਰਲ
ਇੱਥੇ ਦੱਸ ਦਈਏ ਕਿ ਨਾਸਾ ਦੇ ਐਸਟਰਾਇਡ ਹੰਟਰ ਪ੍ਰੋਗਰਾਮ ਨਾਲ ਜੁੜਨ ਵਾਲੀ ਨਿਕੋਲ ਆਪਣੇ ਵਿਗਿਆਨਕ ਹੁਨਰ ਜ਼ਰੀਏ 18 ਸਪੇਸ ਰੌਕਸ ਦੀ ਖੋਜ ਕਰ ਚੁੱਕੀ ਹੈ। ਆਪਣੇ ਇਸ ਕਾਰਨਾਮੇ ਲਈ ਉਹਨਾਂ ਨੂੰ ਦੁਨੀਆ ਭਰ ਵਿਚ ਪ੍ਰਸਿੱਧੀ ਹਾਸਲ ਹੋਈ ਹੈ। ਗੌਰਤਲਬ ਹੈ ਕਿ ਨਾਸਾ ਆਪਣੇ ਐਸਟਰਾਇਡ ਹੰਟਰ ਪ੍ਰੋਗਰਾਮ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਦੇ ਵਿਗਿਆਨੀ ਹੁਨਰ ਨੂੰ ਵਧਾਉਂਦਾ ਹੈ ਜਿਸ ਨਾਲ ਅਜਿਹੇ ਬੱਚਿਆਂ ਨੂੰ ਪੁਲਾੜ ਦੀ ਦੁਨੀਆ ਵਿਚ ਕੰਮ ਕਰਨ ਦਾ ਮੌਕਾ ਮਿਲ ਸਕੇ ਅਤੇ ਉਹ ਹੋਰ ਬਿਹਤਰ ਕੰਮ ਕਰ ਸਕਣ।