ਅਫਗਾਨਿਸਤਾਨ 'ਚ ਆਤਮਘਾਤੀ ਬੰਬ ਧਮਾਕਾ, 8 ਫੌਜੀਆਂ ਦੀ ਮੌਤ

12/09/2019 1:45:36 PM

ਕਾਬੁਲ— ਅਫਗਾਨਿਸਤਾਨ ਦੇ ਦੱਖਣੀ ਸੂਬੇ ਹੇਮਲੈਂਡ 'ਚ ਸੋਮਵਾਰ ਨੂੰ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ, ਜਿਸ ਕਾਰਨ 8 ਫੌਜੀਆਂ ਦੀ ਮੌਤ ਹੋ ਗਈ ਅਤੇ ਹਮਲਾਵਰ ਵੀ ਮਾਰਿਆ ਗਿਆ। ਸਥਾਨਕ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਕ ਅੱਤਵਾਦੀ ਅੱਜ ਸਵੇਰੇ ਨਾਦ ਅਲੀ ਦੇ ਤੂਰ ਪੁਲ ਇਲਾਕੇ 'ਚ ਸੁਰੱਖਿਆ ਫੌਜ ਦੇ ਨਾਕੇ 'ਚ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਕਾਰ ਲੈ ਕੇ ਪੁੱਜਾ ਤੇ ਉਸ ਨੇ ਸਕਿਓਰਟੀ ਚੈੱਕ ਪੁਆਇੰਟ ਭਾਵ ਨਾਕੇ 'ਤੇ ਟੱਕਰ ਮਾਰੀ।

ਸ਼ੁਰੂਆਤੀ ਸੂਚਨਾ 'ਚ ਪਤਾ ਲੱਗਾ ਹੈ ਕਿ ਇਸ ਹਮਲੇ 'ਚ 8 ਸੁਰੱਖਿਆ ਫੌਜੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਆਤਮਘਾਤੀ ਕਾਰ ਬੰਬ ਧਮਾਕਾ ਕਰਨ ਵਾਲਾ ਅੱਤਵਾਦੀ ਵੀ ਧਮਾਕੇ 'ਚ ਮਾਰਿਆ ਗਿਆ। ਧਮਾਕੇ ਮਗਰੋਂ ਦੋ ਅਧਿਕਾਰੀ ਲਾਪਤਾ ਦੱਸੇ ਜਾ ਰਹੇ ਹਨ। ਧਮਾਕੇ ਕਾਰਨ ਨਾਕਾ ਨੁਕਸਾਨਿਆ ਗਿਆ ਹੈ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਥਾਨਕ ਅਧਿਕਾਰੀਆਂ ਵਲੋਂ ਇਸ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨਗੇ।


Related News