ਅਫਗਾਨਿਸਤਾਨ ’ਚ ਮਿਨੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ’ਚ 8 ਲੋਕ ਜ਼ਖ਼ਮੀ
Wednesday, Nov 02, 2022 - 04:37 PM (IST)
ਕਾਬੁਲ (ਵਾਰਤਾ)– ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਲਸ ਜ਼ਿਲਾ 5 ’ਚ ਬੁੱਧਵਾਰ ਨੂੰ ਸਰਕਾਰੀ ਕਰਮਚਾਰੀਆਂ ਦੀ ਇਕ ਮਿਨੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ’ਚ 8 ਲੋਕ ਜ਼ਖ਼ਮੀ ਹੋ ਗਏ।
ਕਾਬੁਲ ਪੁਲਸ ਦੇ ਬੁਲਾਰੇ ਖ਼ਾਲਿਦ ਜਾਰਦਾਨ ਨੇ ਦੱਸਿਆ, ‘‘ਬੁੱਧਵਾਰ ਸਵੇਰੇ ਪੁਲਸ ਜ਼ਿਲੇ 5 ’ਚ ਪੇਂਡੂ ਪੁਨਰਵਾਸ ਤੇ ਵਿਕਾਸ ਮੰਤਰਾਲੇ ਦੇ ਕਰਮਚਾਰੀਆਂ ਦੀ ਇਕ ਮਿਨੀ ਬੱਸ ਨੂੰ ਸੜਕ ਕੰਢੇ ਲਗਾਏ ਗਏ ਬੰਬ ਨਾਲ ਨਿਸ਼ਾਨਾ ਬਣਾਇਆ ਤੇ ਇਸ ਬੰਬ ਧਮਾਕੇ ’ਚ 8 ਲੋਕ ਜ਼ਖ਼ਮੀ ਹੋਏ ਹਨ।’’
ਇਹ ਖ਼ਬਰ ਵੀ ਪੜ੍ਹੋ : ਆਈ. ਐੱਸ. ਲਈ ਕੰਮ ਕਰਨ ਵਾਲੀ ਅਮਰੀਕੀ ਔਰਤ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ
ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।