ਮੈਕਸੀਕੋ ਸ਼ਹਿਰ ''ਚ ਮੁੱਠਭੇੜ ਦੇ ਦੌਰਾਨ 8 ਲੋਕਾਂ ਦੀ ਮੌਤ

07/21/2017 10:44:53 AM

ਮੈਕਸੀਕੋ —  ਦੱਖਣੀ ਮੈਕਸੀਕੋ ਸ਼ਹਿਰ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੇ ਦੌਰਾਨ ਇਕ ਸ਼ੱਕੀ ਨਸ਼ੀਲਾ ਪਦਾਰਥ ਗਰੋਹ ਦੇ ਸਰਗਨਾ ਅਤੇ ਸੱਤ ਹੋਰ ਲੋਕਾਂ ਨੂੰ ਮਾਰ ਦਿੱਤਾ । ਮੈਕਸੀਕੋ ਦੀ ਜਲਸੈਨਾ ਦਾ ਕਹਿਣਾ ਹੈ ਕਿ ਉਸ ਦੇ ਨੌਸੈਨਿਕ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਡਰੱਗ ਡੀਲਰਾਂ ਦੀ ਇਕ ਗੈਂਗ ਦੀ ਜਾਂਚ-ਪੜਤਾਲ 'ਚ ਕੇਂਦਰੀ ਅਧਿਕਾਰੀਆਂ ਦਾ ਸਹਿਯੋਗ ਕਰ ਰਹੇ ਸਨ, ਉਸੀ ਦੌਰਾਨ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ। ਜਲਸੈਨਾ ਨੇ ਬੀਤੇ ਦਿਨ ਇਕ ਬਿਆਨ 'ਚ ਕਿਹਾ ਕਿ ਇਹ ਗੈਂਗ ਸ਼ਹਿਰ ਦੇ ਦੱਖਣੀ ਅਤੇ ਪੂਰਵੀ ਭਾਗਾਂ ਦੇ ਤਲਾਹੂਆਕ ਅਤੇ ਇਜਟਾਪਲਾਪਾ ਜ਼ਿਲਿਆਂ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਤਸਕਰੀ ਤੋਂ ਇਲਾਵਾ ਉਨ੍ਹਾਂ 'ਤੇ ਅਗਵਾ,  ਜ਼ਬਰਦਸਤੀ ਵਸੂਲੀ ਅਤੇ ਹੱਤਿਆ ਦਾ ਵੀ ਦੋਸ਼ ਹੈ।


Related News