ਬਰਮਿੰਘਮ ਦੇ ਭਾਰਤੀ ਦੂਤਾਵਾਸ 'ਚ ਮਨਾਇਆ ਗਿਆ 75ਵਾਂ ਆਜ਼ਾਦੀ ਦਿਹਾੜਾ (ਤਸਵੀਰਾਂ)

Sunday, Aug 15, 2021 - 06:02 PM (IST)

ਬਰਮਿੰਘਮ ਦੇ ਭਾਰਤੀ ਦੂਤਾਵਾਸ 'ਚ ਮਨਾਇਆ ਗਿਆ 75ਵਾਂ ਆਜ਼ਾਦੀ ਦਿਹਾੜਾ (ਤਸਵੀਰਾਂ)

ਬਰਮਿੰਘਮ (ਸੰਜੀਵ ਭਨੋਟ): ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅੱਜ ਕੰਸੋਲੇਟ ਜਰਨਲ ਬਰਮਿੰਘਮ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜਿੱਥੇ ਇਲਾਕੇ ਦੇ ਜਾਣੇ ਮਾਣੇ ਕਾਰੋਬਾਰੀ ਸ਼ਾਮਿਲ ਹੋਏ। ਬਰਮਿੰਘਮ ਦੇ ਭਾਰਤੀ ਦੂਤਘਰ ਦੇ CGI ਸ਼ਸ਼ਾਂਕ ਵਿਕਰਮ ਵਲੋਂ ਤਿਰੰਗੇ ਝੰਡੇ ਨੂੰ ਫਹਿਰਾਇਆ ਗਿਆ ਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿਦ ਜੀ ਦਾ ਸੰਦੇਸ਼ ਪੜ੍ਹਦੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। 

PunjabKesari

PunjabKesari

ਆਏ ਹੋਏ ਮੁੱਖ ਮਹਿਮਾਨਾ ਵਲੋਂ ਜੋਤੀ ਜਗ੍ਹਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਕਾਫੀ ਕਲਾਕਾਰਾਂ ਨੇ ਹਿੱਸਾ ਲਿਆ ਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਦੇਸ਼ ਭਗਤੀ ਦੇ ਗੀਤ ਗਾਏ ਗਏ। ਵਿਸ਼ਵ ਪ੍ਰਸਿੱਧ ਕਲਾਸੀਕਲ ਡਾਂਸਰ ਵਿਰਜੂ ਮਹਾਰਾਜ ਜੀ ਦੇ ਸ਼ਾਗਿਰਦ ਮੈਡਮ ਕਾਜਲ ਸ਼ਰਮਾ ਜੀ ਨੇ ਬੇਹਤਰੀਨ ਪੇਸ਼ਕਾਰੀ ਕਰਕੇ ਆਏ ਹੋਏ ਮਹਿਮਾਨਾਂ ਤੋਂ ਵਾਹ ਵਾਹ ਖੱਟੀ। ਛੋਟੀ ਬੱਚੀ ਜੀਆ ਹਰਿਕੁਮਾਰ ਨੇ ਐ ਵਤਨ ਗੀਤ ਬਹੁਤ ਖੂਬਸੂਰਤੀ ਨਾਲ ਨਿਭਾਇਆ।

PunjabKesari
 PunjabKesari

ਆਜ਼ਾਦੀ ਦਿਹਾੜੇ ਮੌਕੇ ਤਕਰੀਬਨ 100 ਤੋਂ ਵੱਧ ਭਾਰਤੀਆਂ ਨੇ ਹਿੱਸਾ ਲਿਆ, ਜਿਹਨਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਸੀ। ਆਏ ਹੋਏ ਮਹਿਮਾਨਾਂ ਵਿੱਚ ਵੈਸਟ ਮਿਡਲੰਡ ਦੇ ਕ੍ਰਾਈਮ ਪੁਲਸ ਹੈਡ ਮਿਸਟਰ ਸਾਈਮਨ ਫੌਸਟਰ, ਬੰਗਲਾ ਦੇਸ਼ ਦੇ ਦੂਤਾਵਾਸ ਤੋਂ ਐਕਟਿੰਗ ਕੰਸੋਲੇਟ ਮੈਡਮ ਸਵਰਨਾਲੀ ਚੰਦਾ ਤੇ ਕੰਸੁਲ ਹਿਤੇਸ਼ ਸਕਸੈਨਾ ਸ਼ਾਮਿਲ ਹੋਏ।ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ 'ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ' ਨਾਮ ਦਿੱਤਾ ਗਿਆ ਤੇ ਨਾਲ ਹੀ ਭਾਰਤੀ ਕਲਾਸੀਕਲ ਸੰਗੀਤ ਤੇ ਨਾਚ ਦੀ ਰਿਧਾਮਜ਼ ਆਫ ਇੰਡੀਆ ਸੀਰੀਜ਼ ਸ਼ੁਰੂ ਕੀਤੀ ਗਈ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ 'ਮਹਾਨ ਦੋਸਤ'

ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਸੁ਼ਕਲਾ ਆਪਣੇ ਸਾਥੀਆਂ ਪੰਕਜ ਬੇਦੀ, ਸੁਨੀਲ ਕੁਮਾਰ ਤੇ ਇੰਦਰਾ ਬਲੂਨੀ ਅਤੇ ਵਰਲਡ ਕੱਬਡੀ ਪ੍ਰਧਾਨ ਅਸ਼ੋਕ ਦਾਸ ਨਾਲ ਪਹੁੰਚੇ।

PunjabKesari

PunjabKesari


author

Vandana

Content Editor

Related News