ਅਜਬ-ਗਜ਼ਬ : 72 ਸਾਲ ਦੀ ਉਮਰ ’ਚ ਕੀਤੀ ਗ੍ਰੈਜੂਏਸ਼ਨ, 98 ਸਾਲਾ ਮਾਂ ਦੇ ਸਾਹਮਣੇ ਮਿਲੀ ਡਿਗਰੀ
Saturday, May 13, 2023 - 10:26 PM (IST)
ਲੰਡਨ (ਇੰਟ.) : ਉਮਰ ਸਿਰਫ ਇਕ ਨੰਬਰ ਹੈ, ਇਹ ਗੱਲ ਇਕ ਵਾਰ ਫਿਰ ਉਸ ਸਮੇਂ ਸਹੀ ਸਾਬਿਤ ਹੋਈ ਜਦੋਂ ਇਕ ਵਿਅਕਤੀ ਨੇ 72 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਦੀ ਡਿਗਰੀ ਆਪਣੇ ਹੱਥਾਂ ਵਿੱਚ ਲਈ। ਉਸ ਸਮੇਂ ਉਸ ਦੀ 98 ਸਾਲ ਦੀ ਮਾਂ ਵੀ ਮੌਜੂਦ ਸੀ। ਡਿਗਰੀ ਹੱਥਾਂ 'ਚ ਲੈਂਦੇ ਹੀ ਵਿਅਕਤੀ ਭਾਵੁਕ ਹੋ ਗਿਆ। ਉਸ ਨੇ ਆਪਣਾ ਤਜਰਬਾ ਸ਼ੇਅਰ ਕੀਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਹ ਵੀ ਪੜ੍ਹੋ : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ
ਰਿਪੋਰਟ ਮੁਤਾਬਕ ਜਾਰਜੀਆ ਦੇ ਰਹਿਣ ਵਾਲੇ ਸੈਮ ਕਪਲਾਨ ਨੇ ਦੱਸਿਆ ਕਿ ਉਹ ਇਕ ਦਿਨ ਹਾਈਵੇਅ ’ਤੇ ਕਾਰ ਚਲਾ ਰਿਹਾ ਸੀ ਤਾਂ ਰੇਡੀਓ ’ਤੇ ਸੁਣਿਆ ਕਿ ਇਕ ਯੂਨੀਵਰਸਿਟੀ ਅਜਿਹੀ ਡਿਗਰੀ ਦੇ ਰਹੀ ਹੈ, ਜਿਸ ਵਿੱਚ ਉਮਰ ਦੀ ਕੋਈ ਹੱਦ ਨਹੀਂ ਹੈ। ਉਸ ਨੇ ਸੋਚਿਆ ਕਿ ਕਿਉਂ ਨਾ ਉੱਚ ਸਿੱਖਿਆ ਹਾਸਲ ਕੀਤੀ ਜਾਵੇ। ਉਨ੍ਹਾਂ ਦੇ ਘਰ 'ਚ ਕੋਈ ਵੀ ਹਾਇਰ ਸਟੱਡੀਜ਼ ਚੰਗੀ ਤਰ੍ਹਾਂ ਕੰਪਲੀਟ ਨਹੀਂ ਕਰ ਸਕਿਆ ਸੀ। ਇਹੀ ਸੋਚ ਕੇ ਉਸ ਨੇ 2019 ਵਿਚ ਗਿਵਿਨਨੈੱਟ ਕਾਲਜ (Gwinnett College) ਵਿੱਚ ਦਾਖਲਾ ਲੈ ਲਿਆ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਸ਼ਕਤੀਸ਼ਾਲੀ ਚੱਕਰਵਾਤ ਕਾਰਨ ਹਾਈ ਅਲਰਟ, ਲੱਖਾਂ ਲੋਕਾਂ ਨੂੰ ਸਮੁੰਦਰੀ ਤੱਟ ਤੋਂ ਹਟਾਉਣ ਦੇ ਹੁਕਮ
ਕਪਲਾਨ ਨੇ ਦੱਸਿਆ ਕਿ ਵੀਰਵਾਰ ਜਦੋਂ ਉਸ ਨੂੰ ਡਿਗਰੀ ਮਿਲੀ ਤਾਂ ਉਹ ਭਾਵੁਕ ਹੋ ਗਿਆ ਕਿਉਂਕਿ ਉਸ ਸਮੇਂ ਉਸ ਦੀ 98 ਸਾਲਾ ਮਾਂ ਉਸ ਦੇ ਸਾਹਮਣੇ ਮੌਜੂਦ ਸੀ। ਉਸ ਦਾ ਹਮੇਸ਼ਾ ਸੁਪਨਾ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਟੱਡੀਜ਼ ਕਰੇ ਪਰ ਉਹ ਨਹੀਂ ਕਰ ਸਕਿਆ ਸੀ। ਉਸ ਨੇ ਦੇਖਿਆ ਕਿ ਮਾਂ ਵੀ ਰੋ ਰਹੀ ਸੀ। ਇਹ ਉਸ ਦੇ ਲਈ ਮਾਣ ਵਾਲੀ ਗੱਲ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।