ਸੂਡਾਨ ''ਚ ਅਨਾਥ ਆਸ਼ਰਮ ''ਚ ਭੁੱਖ ਅਤੇ ਬਿਮਾਰੀ ਨਾਲ 71 ਬੱਚਿਆਂ ਦੀ ਮੌਤ
Thursday, Jun 08, 2023 - 04:16 PM (IST)
ਕਾਹਿਰਾ (ਭਾਸ਼ਾ)- ਹਿੰਸਾ ਪ੍ਰਭਾਵਿਤ ਸੂਡਾਨ ਵਿੱਚ ਇੱਕ ਅਨਾਥ ਆਸ਼ਰਮ ਵਿੱਚ ਅਪ੍ਰੈਲ ਤੋਂ ਹੁਣ ਤੱਕ 71 ਬੱਚਿਆਂ ਦੀ ਭੁੱਖ ਅਤੇ ਬੀਮਾਰੀ ਕਾਰਨ ਮੌਤ ਹੋ ਗਈ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਅਨਾਥ ਆਸ਼ਰਮ ਦੇ ਘੱਟੋ-ਘੱਟ 300 ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਸੂਡਾਨ ਵਿਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਵਿਚਕਾਰ ਦੇਸ਼ ਵਿਚ ਚੱਲ ਰਹੀ ਭਿਆਨਕ ਲੜਾਈ ਦੇ ਦੌਰਾਨ ਦੇ ਬੱਚਿਆਂ ਦੀ ਮੌਤ ਦਾ ਮਾਮਾਲ ਅਲ-ਮਕੁਮਾ ਅਨਾਥ ਆਸ਼ਰਮ ਦਾ ਹੈ ਅਤੇ ਪਿਛਲੇ ਮਹੀਨੇ ਇਸ ਦਾ ਖ਼ੁਲਾਸਾ ਹੋਇਆ ਸੀ।
ਇਹ ਵੀ ਪੜ੍ਹੋ: ਕੈਨੇਡਾ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ, 13 ਦੇਸ਼ਾਂ ਨੂੰ ਮਿਲੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ
ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੇ ਬੁਲਾਰੇ ਰਿਕਾਰਡੋ ਪਿਰੇਸ ਨੇ ਦੱਸਿਆ ਕਿ ਖਾਰਟੂਮ ਦੇ ਅਲ ਮਾਕੁਮਾ ਅਨਾਥ ਆਸ਼ਰਮ ਤੋਂ ਘੱਟੋ-ਘੱਟ 300 ਬੱਚਿਆਂ ਨੂੰ "ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਗਿਆ ਹੈ।' ਉਨ੍ਹਾਂ ਦੱਸਿਆ ਕਿ ਸੂਡਾਨ ਸਮਾਜਿਕ ਵਿਕਾਸ ਮੰਤਰਾਲਾ ਨੇ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲੀ ਹੈ, ਜਦੋਂ ਕਿ ਯੂਨੀਸੇਫ ਨੇ ਡਾਕਟਰੀ ਸਹਾਇਤਾ, ਭੋਜਨ, ਵਿਦਿਅਕ ਗਤੀਵਿਧੀਆਂ ਅਤੇ ਖੇਡਾਂ ਆਦਿ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ
ਬੱਚਿਆਂ ਨੂੰ ਕੱਢਣ ਵਿੱਚ ਮਦਦ ਕਰਨ ਵਾਲੀ ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ (ਆਈ.ਸੀ.ਆਰ.ਸੀ.) ਨੇ ਕਿਹਾ ਕਿ ਇੱਕ ਮਹੀਨੇ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਜ਼ੀਰਾ ਸੂਬੇ ਦੀ ਰਾਜਧਾਨੀ ਮਦਨੀ ਤੱਕ ਲਈ ਸੁਰੱਖਿਅਤ ਗਲਿਆਰਾ ਹਾਸਲ ਕਰਦੇ ਹੋਏ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਬੱਚਿਆਂ ਦੇ ਨਾਲ 70 ਦੇਖਭਾਲ ਕਰਨ ਵਾਲੇ ਵੀ ਭੇਜੇ ਗਏ ਹਨ। ਸੂਡਾਨ ਵਿੱਚ ਆਈ.ਸੀ.ਆਰ.ਸੀ. ਦੇ ਪ੍ਰਤੀਨਿਧੀ ਮੰਡਲ ਦੇ ਮੁਖੀ ਜੀਨ ਕ੍ਰਿਸਟੋਫਰ ਨੇ ਕਿਹਾ, "ਜਿਸ ਖੇਤਰ ਵਿੱਚ ਪਿਛਲੇ 6 ਹਫ਼ਤਿਆਂ ਤੋਂ ਲੜਾਈ ਚੱਲ ਰਹੀ ਹੈ, ਉੱਥੇ ਬੱਚਿਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।" ਮੀਡੀਆ ਰਿਪੋਰਟਾਂ ਮੁਤਾਬਕ ਅਨਾਥ ਆਸ਼ਰਮ 'ਚ ਭੁੱਖਮਰੀ ਅਤੇ ਬੀਮਾਰੀ ਨਾਲ ਮਰਨ ਵਾਲੇ ਬੱਚਿਆਂ 'ਚ 3 ਮਹੀਨੇ ਦੇ ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ PM ਟਰੂਡੋ ਦਾ ਵੱਡਾ ਬਿਆਨ