ਸਕਾਟਲੈਂਡ ''ਚ ਮਿਲਿਆ 700 ਸਾਲ ਪੁਰਾਣਾ ਸਿੱਕਾ
Thursday, Mar 11, 2021 - 04:59 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ 'ਚ ਇੱਕ ਵਿਅਕਤੀ ਨੂੰ ਜ਼ਮੀਨ ਹੇਠਾਂ ਦੱਬਿਆ ਹੋਇਆ ਤਕਰੀਬਨ 700 ਸਾਲ ਪੁਰਾਣਾ ਸਿੱਕਾ ਪ੍ਰਾਪਤ ਹੋਇਆ ਹੈ। ਜੌਨ ਮੈਕੇਚੇਨ ਨਾਮ ਦੇ ਵਿਅਕਤੀ ਨੂੰ ਪਰਥਸ਼ਾਇਰ ਦੇ ਇੱਕ ਖੇਤ ਵਿੱਚ ਖਜ਼ਾਨੇ ਦੀ ਭਾਲ ਕਰਨ ਲਈ ਵਰਤੇ ਗਏ ਮੈਟਲ ਡਿਟੈਕਟਰ ਦੀ ਮੱਦਦ ਨਾਲ ਵਿਲੀਅਮ ਵਾਲਸ ਦੇ ਜ਼ਮਾਨੇ ਦਾ ਤਕਰੀਬਨ 700 ਸਾਲ ਪੁਰਾਣਾ ਇਹ ਸਿੱਕਾ ਜ਼ਮੀਨ ਵਿੱਚ ਦੱਬਿਆ ਹੋਇਆ ਮਿਲਿਆ।
ਪੜ੍ਹੋ ਇਹ ਅਹਿਮ ਖਬਰ - ਇਟਲੀ 'ਚ ਪਵਨਦੀਪ ਮਾਨ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਮੈਡੀਕਲ ਖੇਤਰ 'ਚ ਮਾਰੀਆਂ ਮੱਲ੍ਹਾਂ
ਜੌਨ, ਜੋ ਕਿ ਗਲਾਸਗੋ ਨਾਲ ਸੰਬੰਧਿਤ ਹੈ ਅਤੇ ਵਿਜ਼ਿਟ ਸਕਾਟਲੈਂਡ ਟੂਰਜ਼ ਚਲਾਉਂਦਾ ਹੈ, ਨੇ ਦੱਸਿਆ ਕਿ ਇਸ ਸਿੱਕੇ ਨੂੰ ਲੌਂਗਕ੍ਰਾਸ ਵਜੋਂ ਜਾਣਿਆ ਜਾਂਦਾ ਹੈ।ਇਹ ਸਿੱਕਾ ਲੱਗਭਗ 1290 ਤੋਂ 1300 ਦੇ ਸਮੇਂ ਦਾ ਹੈ ਅਤੇ ਇਸ 'ਤੇ ਐਡਵਰਡ ਪਹਿਲੇ ਦੀਆਂ ਤਸਵੀਰਾਂ ਹਨ, ਜਿਸ ਨੇ ਵਿਲੀਅਮ ਵਾਲਸ ਨੂੰ ਲੰਡਨ ਵਿੱਚ ਫਾਂਸੀ ਦਿੱਤੀ ਸੀ। ਜੌਨ ਨੇ ਇਸ ਸਿੱਕੇ ਦੀ ਵੀਡਿਓ ਸ਼ੋਸ਼ਲ ਮੀਡੀਆ 'ਤੇ ਪਾਈ, ਜਿਸ 'ਤੇ 100,000 ਤੋਂ ਵੱਧ ਲੋਕਾਂ ਨੇ ਟਿੱਪਣੀਆਂ ਕੀਤੀਆਂ।