''70 ਹਜ਼ਾਰ ਸਾਲ ਪਹਿਲਾਂ ਦੱਖਣੀ-ਪੂਰਬੀ ਏਸ਼ੀਆ ''ਚ ਆਏ ਸਨ ਆਧੁਨਿਕ ਮਨੁੱਖ''

08/10/2017 5:32:05 PM

ਮੈਲਬੋਰਨ— ਵਿਗਿਆਨੀਆਂ ਦਾ ਕਹਿਣਾ ਹੈ ਕਿ ਆਧੁਨਿਕ ਮਨੁੱਖ ਅਫਰੀਕਾ ਤੋਂ ਤਕਰੀਬਨ 70,000 ਸਾਲ ਪਹਿਲਾਂ ਦੱਖਣੀ-ਪੂਰਬੀ ਏਸ਼ੀਆ ਪਹੁੰਚੇ ਸਨ। ਆਸਟ੍ਰੇਲੀਆ ਦੀ 'ਮੈਕਵੇਰੀ ਯੂਨੀਵਰਸਿਟੀ' ਦੇ ਸ਼ੋਧਕਰਤਾਵਾਂ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ਮੁਤਾਬਕ ਮਨੁੱਖ ਤਕਰੀਬਨ 60,000 ਤੋਂ 65,000 ਸਾਲ ਪਹਿਲਾਂ ਆਸਟ੍ਰੇਲੀਆ ਤੋਂ ਹੋ ਕੇ ਲੰਘੇ ਸਨ। ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਵਿਚ ਗੁਫਾ ਲਿਦਾ ਅਜਰ ਦੀ ਡੇਟਿੰਗ ਤੋਂ ਆਧੁਨਿਕ ਮਨੁੱਖਾਂ ਦੇ ਜੰਗਲ ਦੀ ਵਰਤੋਂ ਕਰਨ ਦੇ ਪਹਿਲੇ ਸਬੂਤ ਮਿਲਦੇ ਹਨ। 
ਆਸਟ੍ਰੇਲੀਆ ਵਿਚ 'ਕੁਈਨਜ਼ਲੈਂਡ ਯੂਨੀਵਰਸਿਟੀ'ਦੇ ਗਿਲਬਰਟ ਪ੍ਰਾਈਸ ਨੇ ਕਿਹਾ, ''ਜੰਗਲ ਜ਼ਿੰਦਗੀ ਗੁਜ਼ਾਰਨ ਲਈ ਆਸਾਨ ਥਾਂ ਨਹੀਂ ਹੈ, ਖਾਸ ਕਰ ਕੇ ਸਵਾਨਾ ਦੇ ਮਾਹੌਲ ਵਿਚ ਰਹਿ ਰਹੇ ਨਰ ਬਾਂਦਰਾਂ ਲਈ, ਇਸ ਲਈ ਲੱਗਦਾ ਹੈ ਕਿ ਉਹ ਲੋਕ ਬੁੱਧੀਮਤਾ, ਯੋਜਨਾ ਅਤੇ ਤਕਨੀਕ ਦੇ ਮੁਤਾਬਕ ਖੁਦ ਨੂੰ ਢਾਲਣ ਦੀ ਦਿਸ਼ਾ ਵਿਚ ਔਸਤ ਤੋਂ ਬਿਹਤਰ ਸਨ।'' ਨਤੀਜੇ ਵਜੋਂ ਗੁਫਾ ਦੇ ਨਮੂਨਿਆਂ ਦੇ ਮੁੜ ਵਿਸ਼ਲੇਸ਼ਣ ਅਤੇ ਇਕ ਨਵੇਂ ਡੇਟਿੰਗ ਪ੍ਰੋਗਰਾਮ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਉਥੇ ਮਿਲੇ ਦੰਦ ਤਕਰੀਬਨ 73,000 ਸਾਲ ਪਹਿਲਾਂ ਆਧੁਨਿਕ ਮਨੁੱਖਾਂ ਅਤੇ ਮਨੁੱਖ ਜਾਤੀ ਦੇ ਹਨ। ਇਹ ਅਧਿਐਨ 'ਨੇਚਰ' ਮੈਗਜ਼ੀਨ ਵਿਚ ਪ੍ਰਕਾਸ਼ਤ ਹੋਇਆ ਸੀ।


Related News