ਮੋਰੱਕੋ ''ਚ ਬਚਾਏ ਗਏ 70 ਸ਼ਰਣਾਰਥੀ, ਮਿਲੀਆਂ 7 ਲਾਸ਼ਾਂ

12/17/2019 1:07:37 PM

ਰਬਾਤ— ਮੋਰੱਕੋ ਦੇ ਇਕ ਤਟ ਰੱਖਿਅਕ ਜਹਾਜ਼ ਨੇ ਭੂ-ਮੱਧ ਸਾਗਰ 'ਚ ਡੁੱਬੀ ਇਕ ਕਿਸ਼ਤੀ 'ਚੋਂ ਸੋਮਵਾਰ ਨੂੰ 7 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ 70 ਸ਼ਰਣਾਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੋਰੱਕੋ ਦੇ ਇਕ ਸੂਤਰ ਨੇ ਦੱਸਿਆ ਕਿ ਇਨ੍ਹਾਂ 'ਚ 10 ਔਰਤਾਂ ਅਤੇ ਇਕ ਬੱਚਾ ਵੀ ਸ਼ਾਮਲ ਹੈ, ਜਿਨ੍ਹਾਂ ਦੀ ਹਾਲਤ 'ਬੇਹੱਦ ਖਰਾਬ' ਹੈ ਅਤੇ ਉਨ੍ਹਾਂ ਇਲਾਜ ਲਈ ਉੱਤਰੀ ਮੋਰੱਕੋ ਦੇ ਨਾਦੋਰ ਭੇਜਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਸੱਤ ਲੋਕਾਂ 'ਚੋਂ 3 ਔਰਤਾਂ ਹਨ। ਸਪੇਨ ਦੇ ਐੱਨ. ਜੀ.ਓ. ਕੈਮੀਨਾਡੋ ਫਰੰਟੀਪਾਸ ਮੁਤਾਬਕ ਤਕਰੀਬਨ 100 ਸ਼ਰਣਾਰਥੀਆਂ ਨੂੰ ਸਪੇਨ ਲੈ ਜਾ ਰਹੀ ਕਿਸ਼ਤੀ ਰਾਤ ਸਮੇਂ ਡੁੱਬ ਗਈ ਸੀ। ਇਸ ਮੁਤਾਬਕ 24 ਸ਼ਰਣਾਰਥੀ ਅਜੇ ਵੀ ਲਾਪਤਾ ਹਨ।
ਜ਼ਿਕਰਯੋਗ ਹੈ ਕਿ ਗਰੀਬ ਦੇਸ਼ਾਂ 'ਚੋਂ ਹਜ਼ਾਰਾਂ ਲੋਕ ਅਸੁਰੱਖਿਅਤ ਤਰੀਕੇ ਰਾਹੀਂ ਦੂਜੇ ਦੇਸ਼ਾਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਸ਼ਰਣਾਰਥੀ ਬਣ ਕੇ ਰਹਿ ਸਕਣ। ਕਈ ਵਾਰ ਕੁਝ ਦੇਸ਼ ਉਨ੍ਹਾਂ ਨੂੰ ਵਾਪਸ ਭੇਜ ਦਿੰਦੇ ਹਨ ਤੇ ਇਸ ਕਾਰਨ ਰਾਹ 'ਚ ਹੀ ਸੈਂਕੜੇ ਲੋਕ ਮਾਰੇ ਜਾਂਦੇ ਹਨ। ਹਰ ਸਾਲ ਇਨ੍ਹਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।


Related News