ਐਡਮਿੰਟਨ ''ਚ ਟਰੱਕ ਨੇ 7 ਸਾਲਾ ਕੁੜੀ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ

05/06/2017 4:59:10 PM

ਐਡਮਿੰਟਨ— ਦੱਖਣੀ-ਪੂਰਬੀ ਐਡਮਿੰਟਨ ਵਿਚ ਇਕ ਟਰੱਕ ਨੇ ਸੱਤ ਸਾਲਾ ਕੁੜੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਸ਼ੁੱਕਰਵਾਰ ਰਾਤ ਨੂੰ ਵਾਪਰਿਆ। ਲੜਕੀ ਦੀ ਹਾਲਤ ਨਾਜ਼ੁਕ ਪਰ ਸਥਿਰ ਹੈ। 
ਐਡਮਿੰਟਨ ਪੁਲਸ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 9 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਿਨਿਸਕੀ ਗਾਰਡਨਜ਼ ਨੇੜੇ 35ਵੀਂ ਸਟਰੀਟ ਅਤੇ 43ਵੇਂ ਐਵੇਨਿਊ ਵਿਖੇ ਇਕ ਟਰੱਕ ਨੇ ਇਕ ਬੱਚੀ ਨੂੰ ਟੱਕਰ ਮਾਰ ਦਿੱਤੀ। ਪੁਲਸ ਜਦੋਂ ਮੌਕੇ ''ਤੇ ਪਹੁੰਚੀ ਤਾਂ ਕੁੜੀ ਜ਼ਖਮੀ ਹਾਲਤ ਵਿਚ ਸੜਕ ''ਤੇ ਪਈ ਸੀ। ਪੈਰਾਮਿਡਿਕ ਵਿਭਾਗ ਨੇ ਕੁੜੀ ਦਾ ਮੁੱਢਲਾ ਇਲਾਜ ਕਰਕੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Kulvinder Mahi

News Editor

Related News