2 ਸਾਲ ਪਹਿਲਾਂ ਬੱਚੇ ਦੇ ਨੱਕ ''ਚ ਫਸਿਆ ਖਿਡੌਣੇ ਦਾ ਟੁੱਕੜਾ, ਇੰਝ ਨਿਕਲਿਆ ਬਾਹਰ

Tuesday, Aug 18, 2020 - 06:30 PM (IST)

2 ਸਾਲ ਪਹਿਲਾਂ ਬੱਚੇ ਦੇ ਨੱਕ ''ਚ ਫਸਿਆ ਖਿਡੌਣੇ ਦਾ ਟੁੱਕੜਾ, ਇੰਝ ਨਿਕਲਿਆ ਬਾਹਰ

ਵੈਲਿੰਗਟਨ (ਬਿਊਰੋ): ਬੱਚੇ ਅਕਸਰ ਖੇਡਦੇ-ਖੇਡਦੇ ਕੋਈ ਨਾ ਕੋਈ ਚੀਜ਼ ਮੂੰਹ ਜਾਂ ਨੱਕ ਦੇ ਜ਼ਰੀਏ ਸਰੀਰ ਦੇ ਅੰਦਰ ਪਹੁੰਚਾ ਲੈਂਦੇ ਹਨ। ਅਜਿਹੀ ਹੀ ਇਕ ਘਟਨਾ ਨਿਊਜ਼ੀਲੈਂਡ ਵਿਚ ਵਾਪਰੀ। ਇੱਥੇ ਇਕ ਬੱਚੇ ਨੇ ਖੇਡ-ਖੇਡ ਵਿਚ ਆਪਣੀ ਨੱਕ ਵਿਚ ਇਕ ਲੇਗੋ ਪੀਸ (ਖਿਡੌਣੇ ਦਾ ਟੁੱਕੜਾ) ਫਸਾ ਲਿਆ ਸੀ, ਜੋ 2 ਸਾਲ ਬਾਅਦ ਹੁਣ ਨੱਕ ਵਿਚੋਂ ਨਿਕਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਸ ਟੁੱਕੜੇ ਨੂੰ ਡਾਕਟਰ ਵੀ ਨੱਕ ਦੇ ਅੰਦਰੋਂ ਲੱਭ ਨਹੀਂ ਪਾਏ ਸਨ।

PunjabKesari

ਦੀ ਗਾਰਡੀਅਨ ਦੀ ਖਬਰ ਦੇ ਮੁਤਾਬਕ ਨਿਊਜ਼ੀਲੈਂਡ ਦੇ ਦੱਖਣ ਵਿਚ ਸਥਿਤ ਡਊਨਡਿਨ ਵਿਚ 7 ਸਾਲਾ ਸਮੀਰ ਅਨਵਰ ਆਪਣੇ ਮਾਤਾ-ਪਿਤਾ ਦੇ ਨਾਲ ਰਹਿੰਦਾ ਹੈ। ਸਾਲ 2018 ਵਿਚ ਜਦੋਂ ਉਹ 5 ਸਾਲ ਦਾ ਸੀ, ਉਦੋਂ ਉਸ ਨੇ ਆਪਣੀ ਨੱਕ ਵਿਚ ਇਕ ਲੇਗੋ ਪੀਸ ਫਸਾ ਲਿਆ।

PunjabKesari

ਸਮੀਰ ਦੇ ਪਿਤਾ ਮੁਦਸਿਰ ਨੇ ਟੁੱਕੜੇ ਨੂੰ ਨੱਕ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਲੇਗੋ ਪੀਸ ਨਹੀਂ ਮਿਲਿਆ। ਉਹ ਸਮੀਰ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਗਏ। ਡਾਕਟਰ ਵੀ ਲੇਗੋ ਪੀਸ ਲੱਭ ਨਹੀਂ ਪਾਏ। ਡਾਕਟਰ ਨੇ ਕਿਹਾ ਕਿ ਉਹ ਬੱਚੇ ਦੀ ਖਾਣੇ ਦੀ ਨਲੀ ਦੇ ਰਸਤੇ ਬਾਹਰ ਆ ਜਾਵੇਗਾ। ਇਸ ਦੇ ਬਾਅਦ ਸਮੀਰ ਨੇ ਨੱਕ ਵਿਚ ਕਦੇ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਦੀ ਸ਼ਿਕਾਇਤ ਨਹੀਂ ਕੀਤੀ। ਉਸ ਨੂੰ ਕਦੇ ਨੱਕ ਵਿਚ ਦਰਦ ਵੀ ਨਹੀਂ ਹੋਇਆ। ਨਾ ਹੀ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ। ਇਸ ਲਈ ਉਸ ਦੇ ਮਾਤਾ-ਪਿਤਾ ਵੀ ਹੌਲੀ-ਹੌਲੀ ਇਸ ਗੱਲ ਨੂੰ ਭੁੱਲ ਗਏ।

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਗ੍ਰੇਡਿੰਗ 'ਚ ਵਿਤਕਰੇ ਸਬੰਧੀ ਵਿਦਿਆਰਥੀਆਂ ਵੱਲੋਂ ਵਿਰੋਧ, ਸਰਕਾਰ ਨੇ ਬਦਲਿਆ ਫੈਸਲਾ

ਪਰ 16 ਅਗਸਤ ਦੀ ਰਾਤ ਸਮੀਰ ਜਿਵੇਂ ਹੀ ਪਿੰਕ ਕੱਪਕੇਕਸ ਖਾਣ ਲਈ ਝੁਕਿਆ ਅਤੇ ਖਾਣ ਤੋਂ ਪਹਿਲਾਂ ਉਸ ਨੂੰ ਸੁੰਘਣ ਲੱਗਾ, ਉਦੋਂ ਉਸ ਦੀ ਨੱਕ ਵਿਚ ਤੇਜ਼ ਦਰਦ ਹੋਇਆ। ਸਮੀਰ ਅਤੇ ਉਸ ਦੇ ਮਾਤਾ-ਪਿਤਾ ਨੂੰ ਲੱਗਾ ਕਿ ਉਸ ਨੇ ਕੇਕ ਦਾ ਹਿੱਸਾ ਨੱਕ ਦੇ ਅੰਦਰ ਖਿੱਚ ਲਿਆ ਹੈ। ਮਾਤਾ-ਪਿਤਾ ਨੇ ਉਸ ਨੂੰ ਜ਼ੋਰ ਨਾਲ ਨੱਕ ਤੋਂ ਦਬਾਅ ਦੇ ਕੇ ਸਾਹ ਜ਼ਰੀਏ ਟੁੱਕੜਾ ਬਾਹਰ ਕੱਢਣ ਲਈ ਕਿਹਾ। ਸਮੀਰ ਨੇ ਥੋੜ੍ਹੀ ਮਿਹਨਤ ਦੇ ਬਾਅਦ ਜਦੋਂ ਜ਼ੋਰ ਦੀ ਛਿੱਕ ਮਾਰੀ ਤਾਂ ਨੱਕ ਦੇ ਅੰਦਰੋਂ ਕਾਲੇ ਰੰਗ ਦਾ ਇਸ ਦਾ ਲੇਗੋ ਪੀਸ ਬਾਹਰ ਨਿਕਲ ਗਿਆ। ਇਸ ਦੇ ਬਾਅਦ ਸਮੀਰ ਨੇ ਆਪਣੀ ਮਾਂ ਨੂੰ ਕਿਹਾ ਕਿ ਦੇਖੋ ਮਾਂ ਨੱਕ ਵਿਚੋਂ ਇਹ ਲੇਗੋ ਪੀਸ ਨਿਕਲਿਆ। ਤੁਸੀਂ ਲੋਕ ਕਹਿ ਰਹੇ ਸੀ ਕਿ ਮੇਰੀ ਨੱਕ ਵਿਚ ਕੁਝ ਨਹੀਂ ਹੈ। ਸਮੀਰ ਨੂੰ ਲੇਗੋ ਨਾਲ ਖੇਡਣ ਵਿਚ ਮਜ਼ਾ ਆਉਂਦਾ ਹੈ। ਉਸ ਦੇ ਕੋਲ ਢੇਰ ਸਾਰੇ ਲੇਗੋ ਗੇਮਜ਼ ਹਨ।


author

Vandana

Content Editor

Related News