ਅਫਗਾਨਿਸਤਾਨ ''ਚ 7 ਤਾਲਿਬਾਨੀ ਅੱਤਵਾਦੀ ਢੇਰ

Saturday, Jan 25, 2020 - 07:51 PM (IST)

ਅਫਗਾਨਿਸਤਾਨ ''ਚ 7 ਤਾਲਿਬਾਨੀ ਅੱਤਵਾਦੀ ਢੇਰ

ਗਜ਼ਨੀ- ਅਫਗਾਨਿਸਤਾਨ ਦੇ ਪੂਰਬੀ ਗਜ਼ਨੀ ਸੂਬੇ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਤਾਲਿਬਾਨੀ ਅੱਤਵਾਦੀਆਂ ਦੇ ਵਿਚਾਲੇ ਗੋਲੀਬਾਰੀ ਵਿਚ 7 ਅੱਤਵਾਦੀ ਢੇਰ ਮਾਰੇ ਗਏ ਹਨ। ਫੌਜ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਅੰਡਾਰ ਜ਼ਿਲੇ ਦੇ ਨੈਨੇ ਪਿੰਡ ਵਿਚ ਸਵੇਰੇ ਸੁਰੱਖਿਆ ਬਲਾਂ ਦੇ ਜਵਾਨਾਂ ਤੇ ਤਾਲਿਬਾਨੀ ਅੱਤਵਾਦੀਆਂ ਦੇ ਵਿਚਾਲੇ ਸੰਘਰਸ਼ ਸ਼ੁਰੂ ਹੋਇਆ, ਜਿਸ ਵਿਚ 7 ਅੱਤਵਾਦੀ ਮਾਰੇ ਗਏ ਤੇ ਹੋਰ ਕੁਝ ਅੱਤਵਾਦੀ ਭੱਜਣ ਵਿਚ ਸਫਲ ਰਹੇ। ਫੌਜ ਨੇ ਬਿਆਨ ਵਿਚ ਇਹ ਵੀ ਦੱਸਿਆ ਕਿ ਗੋਲੀਬਾਰੀ ਵਿਚ ਦੋ ਤੋਂ ਵਧੇਰੇ ਹੋਰ ਅੱਤਵਾਦੀਆਂ ਨੂੰ ਗੋਲੀ ਲੱਗੀ ਹੈ। ਸੁਰੱਖਿਆ ਬਲ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਹਨ। ਤਾਲਿਬਾਨੀ ਸਮੂਹ ਨੇ ਇਸ ਘਟਨਾ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Baljit Singh

Content Editor

Related News