ਪਾਕਿਸਤਾਨ ''ਚ ਡੂੰਘੀ ਖੱਡ ''ਚ ਡਿੱਗੀ ਯਾਤਰੀ ਵੈਨ, ਔਰਤਾਂ ਅਤੇ ਬੱਚਿਆਂ ਸਮੇਤ 7 ਲੋਕਾਂ ਦੀ ਮੌਤ

Monday, Mar 28, 2022 - 02:31 PM (IST)

ਪਾਕਿਸਤਾਨ ''ਚ ਡੂੰਘੀ ਖੱਡ ''ਚ ਡਿੱਗੀ ਯਾਤਰੀ ਵੈਨ, ਔਰਤਾਂ ਅਤੇ ਬੱਚਿਆਂ ਸਮੇਤ 7 ਲੋਕਾਂ ਦੀ ਮੌਤ

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਨੂੰ ਇਕ ਯਾਤਰੀ ਵੈਨ ਡੂੰਘੀ ਖੱਡ ਵਿਚ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਵੈਨ ਮਰਦਾਨ ਜ਼ਿਲ੍ਹੇ ਤੋਂ ਅੱਪਰ ਪੀਰ ਜ਼ਿਲ੍ਹੇ ਦੇ ਕਾਲਕੋਟ ਵੱਲ ਜਾ ਰਹੀ ਸੀ, ਜਦੋਂ ਇਕ ਮੋੜ 'ਤੇ ਡਰਾਈਵਰ ਵੈਨ ਨੂੰ ਸੰਭਾਲ ਨਹੀਂ ਸਕਿਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਬੋਰਿਸ ਜੌਨਸਨ ਸਿੱਖ ਕੌਮ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਵਾਲੀ ਗ੍ਰਹਿ ਮੰਤਰੀ ਵਿਰੁੱਧ ਕਾਰਵਾਈ ਕਰਨ : ਢੇਸੀ

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਦੀ ਸੁਵਿਧਾ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 15 ਮਾਰਚ ਨੂੰ ਅਜਿਹਾ ਹੀ ਇਕ ਹਾਦਸਾ ਵਪਰਿਆ ਸੀ, ਜਦੋਂ ਰਹੀਮ ਯਾਰ ਖਾਨ ਜ਼ਿਲ੍ਹੇ ਵਿਚ ਕਾਰ ਨਹਿਰ ਵਿੱਚ ਡਿੱਗਣ ਕਾਰਨ ਇਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਇਮਰਾਨ ਬੋਲੇ- 5 ਸਾਲ ਪੂਰੇ ਕਰਾਂਗਾ, ਨਹੀਂ ਦੇਵਾਂਗਾ ਅਸਤੀਫ਼ਾ


author

cherry

Content Editor

Related News