ਡੈਲਾਸ ''ਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜ਼ਖ਼ਮੀ
Thursday, Sep 30, 2021 - 11:23 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਸ਼ਹਿਰ ਡੈਲਾਸ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਵਿੱਚ ਗੈਸ ਧਮਾਕੇ ਕਾਰਨ ਇਸਦਾ ਇੱਕ ਹਿੱਸਾ ਡਿੱਗ ਪਿਆ ਜਿਸ ਕਾਰਨ ਫਾਇਰ ਫਾਈਟਰਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋਏ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਦੀ ਜਾਂਚ ਕਰਨ ਲਈ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ।
ਡੈਲਾਸ ਫਾਇਰ ਰੈਸਕਿਊ ਦੇ ਅਨੁਸਾਰ, ਜਦੋਂ ਅੱਗ ਬੁਝਾਉਣ ਵਾਲੇ ਕਰਮਚਾਰੀ ਸਥਾਨਕ ਸਵੇਰੇ 10:30 ਵਜੇ ਦੇ ਕਰੀਬ ਸਾਊਥ ਡੈਲਾਸ ਅਪਾਰਟਮੈਂਟ ਬਿਲਡਿੰਗ ਪਹੁੰਚੇ ਤਾਂ ਉਨ੍ਹਾਂ ਨੇ ਇਮਾਰਤ ਦੇ ਆਲੇ ਦੁਆਲੇ ਗੈਸ ਦੀ ਬਦਬੂ ਦਾ ਅਨੁਭਵ ਕੀਤਾ, ਜਿਸ ਉਪਰੰਤ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਘਟਨਾ ਸਥਾਨ ਦੀ ਜਾਂਚ ਕਰ ਰਹੇ ਸਨ ਤਾਂ ਇੱਕ ਧਮਾਕਾ ਹੋਇਆ, ਜਿਸ ਕਾਰਨ ਇਸ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਇਮਾਰਤ ਦਾ ਕੁੱਝ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਧਮਾਕੇ ਵਿੱਚ ਚਾਰ ਫਾਇਰ ਫਾਈਟਰਾਂ ਸਮੇਤ ਸੱਤ ਲੋਕ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਫਾਇਰ ਫਾਈਟਰਾਂ ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਦੇ ਲਈ ਜਾਂਚ ਸ਼ੁਰੂ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।