ਪਾਕਿਸਤਾਨ ''ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
Saturday, May 08, 2021 - 10:09 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਉੱਤਰ ਪੱਛਮੀ ਪਖਤੂਨਖਵਾ ਸੂਬੇ ਦੇ ਮੁਹੰਮਦ ਜ਼ਿਲੇ 'ਚ ਸ਼ਨੀਵਾਰ ਨੂੰ ਪਾਣੀ ਵਾਲੀ ਟੈਂਕੀ ਡਿੱਗਣ ਕਾਰਣ ਘਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲੇ ਦੇ ਸਰਕਾਰੀ ਰੈਸਕੀਊ 1122 ਦੇ ਬੁਲਾਰੇ ਅਬਦੁੱਲਾ ਮੁਹੰਮਦ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਜਾਨ ਗੁਆਉਣ ਵਾਲੇ ਬੱਚਿਆਂ ਦੀ ਉਮਰ ਚਾਰ ਤੋਂ 12 ਸਾਲ ਦਰਮਿਆਨ ਹੈ। ਇਹ ਬੱਚੇ ਟੈਂਕੀ ਨੇੜੇ ਹੀ ਖੇਡ ਰਹੇ ਸਨ।
ਇਹ ਵੀ ਪੜ੍ਹੋ-ਅਫਗਾਨਿਸਤਾਨ 'ਚ ਸਕੂਲ ਨੇੜੇ ਬੰਬ ਧਮਾਕੇ 'ਚ 25 ਦੀ ਮੌਤ ਤੇ 50 ਜ਼ਖਮੀ
ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਬਚਾਅ ਦਲ ਦੇ ਮੁਲਾਜ਼ਮਾਂ ਨੇ ਟੈਂਕੀ ਦੇ ਮਲਬੇ ਦੇ ਹੇਠੋਂ ਬੱਚਿਆ ਨੂੰ ਕੱਢਿਆ। ਟੈਂਕੀ ਦੀ ਹਾਲਾਤ ਬਹੁਤ ਹੀ ਮਾੜੀ ਸੀ ਅਤੇ ਸਥਾਨਕ ਲੋਕ ਪੀਣ ਅਤੇ ਹੋਰ ਕੰਮਾਂ ਲਈ ਇਸ 'ਚੋਂ ਪਾਣੀ ਲੈਂਦੇ ਸੀ ਜਿਸ ਸਮੇਂ ਇਹ ਦੁਰਘਟਨਾ ਹੋਈ ਬੱਚਿਆਂ ਦੇ ਮਾਂ-ਪਿਓ ਸਮੇਤ ਕੁਝ ਲੋਕ ਉਥੋਂ ਪਾਣੀ ਭਰ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਜ਼ਖਮੀ ਬੱਚਿਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ-ਵੈਕਸੀਨ ਟਾਸਕ ਫੋਰਸ ਮੁਖੀ ਦਾ ਦਾਅਵਾ, ਅਗਸਤ ਤੱਕ ਕੋਰੋਨਾ ਮੁਕਤ ਹੋ ਜਾਵੇਗਾ ਬ੍ਰਿਟੇਨ !
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।