ਕਾਬੁਲ ਤੋਂ 7000 ਨਾਗਰਿਕਾਂ ਨੂੰ ਕੱਢਿਆ ਗਿਆ : ਪੈਂਟਾਗਨ
Friday, Aug 20, 2021 - 12:53 AM (IST)
ਵਾਸ਼ਿੰਗਟਨ-ਪੈਂਟਾਗਨ ਨੇ ਕਿਹਾ ਕਿ ਅਮਰੀਕੀ ਫੌਜ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ 'ਚ ਤੇਜ਼ੀ ਲਿਆ ਰਹੀ ਹੈ ਅਤੇ 14 ਅਗਸਤ ਤੋਂ ਹੁਣ ਤੱਕ 7000 ਨਾਗਿਰਕਾਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ। ਫੌਜ ਦੇ ਮੇਜਰ ਜਨਰਲ ਹੈਂਕ ਟੇਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ 24 ਘੰਟਿਆਂ 'ਚ 12 ਸੀ-17 ਜਹਾਜ਼ 2000 ਲੋਕਾਂ ਨੂੰ ਲੈ ਕੇ ਰਵਾਨਾ ਹੋਏ।
ਇਹ ਵੀ ਪੜ੍ਹੋ : 'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'
ਵੀਰਵਾਰ ਨੂੰ ਪੈਂਟਾਗਨ ਬ੍ਰੀਫਿੰਗ 'ਚ ਟੇਲਰ ਨੇ ਕਿਹਾ ਕਿ ਫੌਜ ਕੋਲ ਹੁਣ ਤੱਕ ਇਕ ਦਿਨ 'ਚ 5,000-9,000 ਲੋਕਾਂ ਨੂੰ ਬਾਹਰ ਕੱਢਣ ਲਈ ਲੋੜੀਂਦੇ ਜਹਾਜ਼ ਹਨ, ਜੋ ਜ਼ਰੂਰਤ ਅਤੇ ਮੌਸਮ ਵਰਗੇ ਹੋਰ ਕਾਰਕ 'ਤੇ ਨਿਰਭਰ ਕਰਦਾ ਹੈ। ਹਵਾਈ ਅੱਡੇ 'ਤੇ ਹੁਣ ਲਗਭਗ 5200 ਅਮਰੀਕੀ ਫੌਜੀ ਹਨ। ਇਹ ਗਿਣਤੀ ਹਾਲ ਦੇ ਦਿਨਾਂ 'ਚ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ : ਫਰਿਜ਼ਨੋ: ਚੋਰੀ ਕੀਤੀਆਂ ਹਜ਼ਾਰਾਂ ਚਿੱਠੀਆਂ ਸਮੇਤ 2 ਵਿਅਕਤੀ ਗ੍ਰਿਫਤਾਰ
ਟੇਲਰ ਦੀ ਟਿੱਪਣੀ ਕਾਬੁਲ ਹਵਾਈ ਅੱਡੇ 'ਤੇ ਜਾਰੀ ਹਫੜਾ-ਦਫੜੀ ਦਰਮਿਆਨ ਆਈ ਕਿਉਂਕਿ ਐਤਵਾਰ ਨੂੰ ਤਾਲਿਬਾਨ ਦੇ ਕਬਜ਼ੇ ਦੇ ਮੱਦੇਨਜ਼ਰ ਅਫਗਾਨ ਅਤੇ ਹੋਰ ਨਾਗਰਿਕ ਅਫੜਾ-ਦਫੜੀ ਦੇ ਮਾਹੌਲ 'ਚ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਅਮਰੀਕੀ ਕਰਮਚਾਰੀਆਂ ਵਿਰੁੱਧ ਤਾਲਿਬਾਨ ਨੇ ਕੋਈ ਹਿੰਸਾ ਨਹੀਂ ਕੀਤੀ ਹੈ। ਅਫਗਾਨਾਂ ਵਿਰੁੱਧ ਤਾਲਿਬਾਨ ਦੀ ਹਿੰਸਾ ਦੀਆਂ ਵਿਆਪਕ ਰਿਪੋਰਟਾਂ ਮਿਲੀਆਂ ਹਨ, ਜਿਸ 'ਚ ਉਨ੍ਹਾਂ ਨੂੰ ਹਵਾਈ ਅੱਡੇ ਤੱਕ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਸ਼ਾਮਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।