''ਚੀਨ ਦੀ ਵੈਕਸੀਨ ''ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ''
Sunday, Mar 21, 2021 - 06:49 PM (IST)
ਤਾਈਪੇ-ਚੀਨ ਦੀ ਵੈਕਸੀਨ ਨੂੰ ਲੈ ਕੇ ਅਜੇ ਵੀ ਲੋਕ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਸਰਵੇਅ 'ਚ ਦੱਸਿਆ ਗਿਆ ਹੈ ਕਿ ਤਾਈਵਾਨ ਦੇ 67 ਫੀਸਦੀ ਲੋਕਾਂ ਨੇ ਚੀਨ 'ਚ ਤਿਆਰ ਹੋਈ ਕੋਰੋਨਾ ਵੈਕਸੀਨ ਨੂੰ ਲਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਿਰਫ 24.3 ਫੀਸਦੀ ਦੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਵੈਕਸੀਨ ਲਵਾਈ ਹੈ।ਤਾਈਵਾਨ ਟਾਈਮਜ਼ ਮੁਤਾਬਕ ਤਾਈਪੇ ਦੇ ਹਾਵਰਡ ਪਲਾਜ਼ਾ ਹੋਟਲ 'ਚ ਇਕ ਸਮਾਚਾਰ ਸੰਮੇਲਨ 'ਚ ਫੋਕਸ ਸਰਵੇਅ ਰਿਸਰਚ ਵੱਲੋਂ ਇਸ ਰਿਪੋਰਟ ਨੂੰ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ -ਪਾਕਿ PM ਇਮਰਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਵੀ ਹੋਇਆ ਕੋਰੋਨਾ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ 67 ਫੀਸਦੀ ਲੋਕਾਂ ਨੇ ਮਨ੍ਹਾ ਕੀਤਾ ਹੈ ਉਨ੍ਹਾਂ 'ਚੋਂ 27.1 ਫੀਸਦੀ ਨੇ ਕਿਹਾ ਕਿ ਉਹ ਜ਼ਿਆਦਾਤਰ ਅਸੰਤੁਸ਼ਟ ਹਨ ਜਦਕਿ 39.9 ਫੀਸਦੀ ਨੇ ਕਿਹਾ ਕਿ ਉਹ ਬਹੁਤ ਅਸੰਤੁਸ਼ਟ ਹਨ।ਤਮਾਂਗ ਯੂਨੀਵਰਸਿਟੀ ਦੇ ਇਕ ਰਣਨੀਤਕ ਅਧਿਐਨ ਸੋਸਾਇਟੀ ਦੇ ਮੁਖੀ ਵਾਂਗ ਕੁਨ-ਯੀ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿ ਕਿਉਂਕਿ ਚੀਨ ਨੇ ਆਪਣੇ ਟੀਕਿਆਂ ਨੂੰ ਲੈ ਕੇ ਵਿਗਿਆਨਕ ਡਾਟਾ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤਾਈਵਾਨ ਨੂੰ ਚੀਨ ਤੋਂ ਟੀਕੇ ਦਰਾਮਦ ਕਰਨੇ ਹਨ ਤਾਂ ਇਸ ਦੇ ਲਈ ਸਿਰਫ 18.9 ਫੀਸਦੀ ਲੋਕ ਹੀ ਸਹਿਮਤ ਹਨ।
ਇਹ ਵੀ ਪੜ੍ਹੋ -ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦਾ ਅਧਿਕਾਰਤ ਪ੍ਰੋਗਰਾਮ ਲਗਾਤਾਰ ਦੂਜੇ ਸਾਲ ਵੀ ਕੀਤਾ ਗਿਆ ਰੱਦ
ਤਾਈਵਾਨ ਇੰਟਰਨੈਸ਼ਨਲ ਰਣਨੀਤਕ ਅਧਿਐਨ ਸੋਸਾਇਟੀ ਅਤੇ ਤਾਈਵਾਨ ਇੰਟਰਨੈਸ਼ਨਲ ਅਧਿਐਨ ਐਸੋਸੀਏਸ਼ਨ ਵੱਲੋਂ ਡਿਜ਼ਾਈਨ ਕੀਤੇ ਗਏ ਇਸ ਸਰਵੇਅ 'ਚ ਲੋਕਾਂ ਤੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਤਹਿਤ ਤਾਈਵਾਨ-ਚੀਨ ਸੰਬੰਧਾਂ ਅਤੇ ਤਾਈਵਾਨ-ਅਮਰੀਕੀ ਸੰਬੰਧਾਂ ਦੇ ਬਾਰੇ 'ਚ ਵੀ ਸਵਾਲ ਪੁੱਛਿਆ ਗਿਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।