''ਬਹਿ ਕੇ ਦੇਖ ਜਵਾਨਾਂ ਬਾਬਾ ਦੌੜਾਂ ਲਾਉਂਦਾ ਏ'', ਸਿਡਨੀ ਰਹਿੰਦੇ 65 ਸਾਲਾ ਸਿੰਘ ਨੇ ਜਿੱਤੀ ਮੈਰਾਥਨ

05/25/2017 11:23:46 AM

ਸਿਡਨੀ— ਸਿਆਣੇ ਕਹਿੰਦੇ ਨੇ ''ਬਾਕੀ ਕੰਮ ਬਾਅਦ ''ਚ ਪਹਿਲਾਂ ਸਿਹਤ ਜ਼ਰੂਰੀ ਆ।'' ਜੀ ਹਾਂ, ਆਸਟਰੇਲੀਆ ''ਚ ਰਹਿੰਦੇ 65 ਸਾਲਾ ਡਾ. ਹਰਸ਼ਰਨ ਸਿੰਘ ਗਰੇਵਾਲ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਡਾ. ਗਰੇਵਾਲ ਦਾ ਵੱਡੀ ਉਮਰ ''ਚ ਵੀ ਫੌਲਾਦ ਵਰਗਾ ਹੌਸਲਾ ਹੈ। ਉਨ੍ਹਾਂ ਨੇ ਆਸਟਰੇਲੀਆ  ਦੇ ਸਿਡਨੀ ''ਚ ਹੋਈ 21 ਕਿਲੋਮੀਟਰ ਦੀ ਮੈਰਾਥਨ  ''ਚ 5ਵਾਂ ਸਥਾਨ ਹਾਸਲ ਕੀਤਾ ਹੈ। ਸਿੰਘ ਨੇ ਇਹ ਮੈਰਾਥਨ ਇਕ ਘੰਟਾ 34 ਮਿੰਟ ਅਤੇ 27 ਸੈਕਿੰਡ ਵਿਚ ਪੂਰੀ ਕੀਤੀ ਹੈ। 
ਡਾ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੈਰਾਥਨ ਕੋਈ ਮੁਕਾਬਲਾ ਜਿੱਤਣ ਲਈ ਸਗੋਂ ਕਿ ਖੁਦ ਨੂੰ ਫਿਟ ਰੱਖਣ ਲਈ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ 2014 ਤੋਂ ਮੈਰਾਥਨ ਵਿਚ ਹਿੱਸਾ ਲੈ ਰਹੇ ਹਨ। ਡਾ. ਗਰੇਵਾਲ 1991 ਤੋਂ ਆਸਟਰੇਲੀਆ ਆ ਕੇ ਵਸੇ, ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੀ. ਐੱਚ. ਡੀ. ਕੀਤੀ ਅਤੇ ਪ੍ਰੋਫੈਸਰ ਦੇ ਤੌਰ ''ਤੇ ਸੇਵਾ ਨਿਭਾਈ। ਡਾ. ਗਰੇਵਾਲ ਆਪਣੇ ਸਕੂਲ ਸਮੇਂ ਤੋਂ ਹੀ ਦੌੜਾਂ ''ਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਇਸ ਮੈਰਾਥਨ ਜ਼ਰੀਏ ਸਿੱਖੀ ਦੀ ਪਹਿਚਾਣ ਨੂੰ ਵਧਾਇਆ ਹੈ ਅਤੇ ਸਿਡਨੀ ਵੱਸਦੇ ਪੰਜਾਬੀਆਂ ਨੂੰ ਸਿਹਤ ਸੰਭਾਲ ਲਈ ਉਨ੍ਹਾਂ ਦਾ ਮਾਰਗ ਦਰਸ਼ਕ ਵੀ ਬਣੇ ਹਨ।

Tanu

News Editor

Related News