ਯੂਕ੍ਰੇਨ 'ਚ ਜੰਗ ਦੇ ਚੱਲਦੇ ਹੁਣ ਤੱਕ 65 ਲੱਖ ਲੋਕ ਹੋਏ ਚੁੱਕੇ ਹਨ ਬੇਘਰ : UN

03/19/2022 12:36:58 AM

ਜੇਨੇਵਾ-ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਸਬੰਧੀ ਏਜੰਸੀ ਦੇ ਅਨੁਮਾਨ ਮੁਤਾਬਕ ਯੂਕ੍ਰੇਨ 'ਚ ਹੁਣ ਤੱਕ ਕੁੱਲ 65 ਲੱਖ ਲੋਕ ਬੇਘਰ ਹੋ ਚੁੱਕੇ ਹਨ ਜਦਕਿ 32 ਲੱਖ ਲੋਕ ਪਹਿਲਾਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫ਼ਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਦੇ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਯੂਕ੍ਰੇਨ ਬੇਘਰ ਦੇ ਮਾਮਲੇ 'ਚ ਪਿਛਲੇ ਤਿੰਨ ਹਫ਼ਤੇ 'ਚ ਹੀ ਸੀਰੀਆ ਤੋਂ ਅਗੇ ਨਿਕਲ ਚੁੱਕਿਆ ਹੈ ਜਿਥੇ ਸਾਲ 2010 'ਚ ਭਿਆਨਕ ਜੰਗ ਦੀ ਸ਼ੁਰੂਆਤ ਹੋਈ ਸੀ।

ਇਹ ਵੀ ਪੜ੍ਹੋ : ਪੁਤਿਨ ਨੇ ਮਾਸਕੋ 'ਚ ਕੀਤੀ ਵਿਸ਼ਾਲ ਰੈਲੀ, ਯੂਕ੍ਰੇਨ ਦੇ ਸ਼ਹਿਰ 'ਤੇ ਜਾਨਲੇਵਾ ਹਮਲੇ ਵਧਾਏ ਗਏ

ਸੀਰੀਆ 'ਚ ਹੁਣ ਤੱਕ 1 ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਜਾਂ ਤਾਂ ਬੇਘਰ ਹੋ ਚੁੱਕੇ ਹਨ ਜਾਂ ਫ਼ਿਰ ਦੇਸ਼ ਛੱਡ ਕੇ ਚਲੇ ਗਏ ਹਨ। ਸੰਯੁਕਤ ਰਾਸ਼ਟਰ ਏਜੰਸੀ ਦਾ ਇਹ ਅਨੁਮਾਨ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਦਸਤਾਵੇਜ਼ 'ਚ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News