ਬੀਤੇ 24 ਘੰਟਿਆਂ 'ਚ ਇਟਲੀ 'ਚ 619 ਤੇ ਫਰਾਂਸ 'ਚ 635 ਲੋਕਾਂ ਦੀ ਮੌਤ
Sunday, Apr 12, 2020 - 12:42 AM (IST)
ਰੋਮ (ਏਜੰਸੀ)- ਇਟਲੀ ਵਿਚ ਬੀਤੇ 24 ਘੰਟਿਆਂ ਵਿਚ 619 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਫਰਾਂਸ ਵਿਚ 635 ਲੋਕ ਮਾਰੇ ਗਏ। ਇਟਲੀ ਵਿਚ ਹੁਣ ਤੱਕ 19,468 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ 152,271 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 100,269 ਮਾਮਲੇ ਅਜੇ ਐਕਟਿਵ ਹਨ ਤੇ 32,534 ਮਰੀਜ਼ ਠੀਕ ਹੋ ਚੁੱਕੇ ਹਨ। ਫਰਾਂਸ ਵਿਚ ਕੁੱਲ 13,832 ਮੌਤਾਂ ਹੋ ਚੁੱਕੀਆਂ ਹਨ। ਇਥੇ ਕੁਲ 129,654 ਮਾਮਲੇ ਸਾਹਮਣੇ ਆ ਚੁੱਕੇ ਹਨ 89,431 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ 26,391 ਮਰੀਜ਼ ਅਜਿਹੇ ਹਨ, ਜਿਹੜੇ ਠੀਕ ਹੋ ਚੁੱਕੇ ਹਨ।
ਫਰਾਂਸ ਵਿਚ ਹੁਣ ਤੱਕ ਕੁਲ 3 ਲੱਖ 33 ਹਜ਼ਾਰ 807 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਟਲੀ ਵਿਚ 9 ਲੱਖ 63 ਹਜ਼ਾਰ, 473 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਮਰਨ ਵਾਲਿਆਂ ਵਿਚ ਸਭ ਤੋਂ ਵੱਧ ਮੌਤਾਂ ਬਜ਼ੁਰਗਾਂ ਦੀਆਂ ਹੋਈਆਂ ਹਨ। ਯੂਰਪ ਵਿਚ ਜਰਮਨੀ ਵਲੋਂ ਬੜੀ ਹੀ ਤੇਜ਼ੀ ਨਾਲ ਕੰਮ ਕੀਤਾ ਗਿਆ ਅਤੇ ਖਤਰੇ ਨੂੰ ਦੇਖਦਿਆਂ ਹੋਇਆਂ ਮਰੀਜ਼ਾਂ ਨੂੰ ਟਰੇਸ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਪੂਰੀ ਦੁਨੀਆ ਵਿਚੋਂ ਜਰਮਨੀ ਅਜਿਹਾ ਇਕੱਲਾ ਦੇਸ਼ ਹੈ ਜਿਸ ਨੇ ਜਲਦੀ ਕਾਰਵਾਈ ਕਰਦੇ ਹੋਏ 13 ਲੱਖ 17 ਹਜ਼ਾਰ 887 ਲੋਕਾਂ ਦੇ ਟੈਸਟ ਵੀ ਕਰ ਦਿੱਤੇ ਹਨ, ਜਦੋਂਕਿ ਇਥੇ ਮਰਨ ਵਾਲਿਆਂ ਦੀ ਗਿਣਤੀ 2736 ਹੈ, ਜੋ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ।