13 ਸਾਲਾ ਈਸਾਈ ਕੁੜੀ ਨਾਲ ਨਿਕਾਹ ਕਰਦਾ 60 ਸਾਲਾ ਬਜ਼ੁਰਗ ਗ੍ਰਿਫ਼ਤਾਰ

Monday, Jul 12, 2021 - 02:22 AM (IST)

13 ਸਾਲਾ ਈਸਾਈ ਕੁੜੀ ਨਾਲ ਨਿਕਾਹ ਕਰਦਾ 60 ਸਾਲਾ ਬਜ਼ੁਰਗ ਗ੍ਰਿਫ਼ਤਾਰ

ਗੁਰਦਾਸਪੁਰ/ਪਾਕਿਸਤਾਨ - ਇਕ ਯਤੀਮ 13 ਸਾਲਾ ਈਸਾਈ ਲੜਕੀ, ਜਿਸ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਧਰਮ ਪਰਿਵਰਤਣ ਕਰ ਕੇ 60 ਸਾਲ ਦੇ ਬਜ਼ੁਰਗ ਨਾਲ ਜ਼ਬਰਦਸਤੀ ਨਿਕਾਹ ਕੀਤਾ ਜਾ ਰਿਹਾ ਸੀ, ਨੂੰ ਪੁਲਸ ਨੇ ਨਿਕਾਹ ਪ੍ਰੋਗਰਾਮ ਤੋਂ ਬਰਾਮਦ ਕਰ ਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ-  60 ਮਿੰਟ ਦੀ ਪੁਲਾੜ ਯਾਤਰਾ ਤੋਂ ਪਰਤੇ ਰਿਚਰਡ ਬ੍ਰੈਂਸਨ, ਭਾਰਤ ਦੀ ਧੀ ਸ਼ਿਰੀਸ਼ਾ ਨੇ ਵੀ ਰਚਿਆ ਇਤਿਹਾਸ

ਸਰਹੱਦ ਪਾਰ ਸੂਤਰਾਂ ਅਨੁਸਾਰ ਹੈਦਰਾਬਾਦ ਤੋਂ ਕੁਝ ਦਿਨ ਪਹਿਲਾਂ ਇਕ 13 ਸਾਲਾਂ ਈਸਾਈ ਯਤੀਮ ਲੜਕੀ ਨੂੰ ਅਗਵਾ ਕੀਤਾ ਸੀ ਪਰ ਲੜਕੀ ਦੇ ਮਾਤਾ-ਪਿਤਾ ਨਾ ਹੋਣ ਕਾਰਨ ਉਹ ਆਪਣੇ ਮਾਮੇ ਕੋਲ ਰਹਿੰਦੀ ਸੀ। ਅੱਜ ਪੁਲਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਬਲੋਚਿਸਤਾਨ ਸੂਬੇ ਦੇ ਪਿੰਡ ਮੋਹਬਤ ਸੇਖ਼ ’ਚ ਇਕ ਨਾਬਾਲਿਗ ਲੜਕੀ ਦਾ ਇਕ ਜ਼ਿਆਦਾ ਉਮਰ ਦੇ ਵਿਅਕਤੀ ਨਾਲ ਨਿਕਾਹ ਕਰਵਾਇਆ ਜਾ ਰਿਹਾ ਹੈ। ਜਿਸ ’ਤੇ ਪੁਲਸ ਨੇ ਉਕਤ ਪਿੰਡ ’ਚ ਛਾਪੇਮਾਰੀ ਕਰ ਕੇ ਲੜਕੀ ਨੂੰ ਕਬਜ਼ੇ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਅਗਵਾ ਕਰ ਕੇ ਲਿਆਦਾ ਗਿਆ ਹੈ ਅਤੇ ਧਮਕੀਆਂ ਦੇ ਕੇ ਉਸ ਦਾ ਧਰਮ ਪਰਿਵਰਤਣ ਕਰ ਕੇ ਉਸ ਦਾ ਜਬਰੀ ਨਿਕਾਹ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ

ਉਥੇ ਲਾੜੇ ਮਸਬੂਕ ਅਲੀ ਨੇ ਦੱਸਿਆ ਕਿ ਉਸ ਨੇ ਲੜਕੀ ਨੂੰ ਇਕ ਗਿਰੋਹ ਤੋਂ 6 ਲੱਖ ਰੁਪਏ ’ਚ ਖਰੀਦਿਆ ਹੈ ਅਤੇ ਜਿਸ ਗਿਰੋਹ ਤੋਂ ਲੜਕੀ ਨੂੰ ਖਰੀਦਿਆ ਗਿਆ ਹੈ ਉਹ ਹੈਦਰਾਬਾਦ ਵਿਚ ਸਰਗਰਮ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News