ਨਿਊਜ਼ੀਲੈਂਡ ''ਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ 60 ਨਵੇਂ ਮਾਮਲੇ ਦਰਜ
Wednesday, Oct 20, 2021 - 10:35 AM (IST)
ਵੈਲਿੰਗਟਨ (ਵਾਰਤਾ) ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਰੋਜ਼ਾਨਾ ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਨਿਊਜ਼ੀਲੈਂਡ ਵਿਚ ਡੈਲਟਾ ਵੈਰੀਐਂਟ ਦੇ 60 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ 2,158 ਹੋ ਗਈ ਹੈ। ਸਿਹਤ ਦੇ ਜਨਰਲ ਡਾਇਰੈਕਟਰ ਐਸ਼ਲੇ ਬਲੂਮਫੀਲਡ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਇਸ ਸ਼ਖਸ ਨੇ ਚੌਲਾਂ ਦੇ ਆਕਾਰ ਦੇ 1000 'ਸੋਨੇ ਦੇ ਦਾਣੇ' ਨਦੀ 'ਚ ਸੁੱਟੇ, ਜਾਣੋ ਪੂਰਾ ਮਾਮਲਾ
ਬਲੂਮਫੀਲਡ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਮਾਮਲਿਆਂ ਵਿਚੋਂ 56 ਮਾਮਲੇ ਆਕਲੈਂਡ ਸ਼ਹਿਰ ਵਿਚ ਸਾਹਮਣੇ ਆਏ ਅਤੇ ਚਾਰ ਮਾਮਲੇ ਨੇੜਲੇ ਵਾਈਕਾਟੋ ਸ਼ਹਿਰ ਵਿਚ ਦਰਜ ਕੀਤੇ ਗਏ। ਉਹਨਾਂ ਨੇ ਕਿਹਾ ਕਿ 43 ਪੀੜਤਾਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ ਜਿਹਨਾਂ ਵਿਚੋਂ ਪੰਜ ਇੰਟੈਸਿਵ ਕੇਅਰ ਯੂਨਿਟਸ (ਆਈ.ਸੀ.ਯੂ.) ਜਾਂ ਹਾਈ ਡਿਪੇਮੈਂਸੀ ਯੂਨਿਟਸ (ਏ.ਡੀ.ਯੂ.) ਵਿਚ ਹਨ।
ਨੋਟ- ਨਿਊਜ਼ੀਲੈਂਡ ਵਿਚ ਕੋਰੋਨਾ ਮਾਮਲਿਆਂ ਵਿਚ ਵਾਧਾ ਜਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।