ਆਨਲਾਈਨ ਵਿੱਤੀ ਘਪਲਾ ਮਾਮਲਾ : 60 ਭਾਰਤੀ ਗ੍ਰਿਫ਼ਤਾਰ, ਛਾਪੇਮਾਰੀ ਦੌਰਾਨ ਮੋਬਾਇਲ-ਲੈਪਟਾਪ ਬਰਾਮਦ

Friday, Jun 28, 2024 - 01:27 PM (IST)

ਆਨਲਾਈਨ ਵਿੱਤੀ ਘਪਲਾ ਮਾਮਲਾ : 60 ਭਾਰਤੀ ਗ੍ਰਿਫ਼ਤਾਰ, ਛਾਪੇਮਾਰੀ ਦੌਰਾਨ ਮੋਬਾਇਲ-ਲੈਪਟਾਪ ਬਰਾਮਦ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਅਪਰਾਧਕ ਜਾਂਚ ਵਿਭਾਗ ਨੇ ਆਨਲਾਈਨ ਵਿੱਤੀ ਘਪਲੇ 'ਚ ਸ਼ਾਮਲ ਇਕ ਸਮੂਹ ਦੇ ਘੱਟੋ-ਘੱਟ 60 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਵੀਰਵਾਰ ਨੂੰ ਕੋਲੰਬੋ ਦੇ ਉੱਪ ਨਗਰੀ ਇਲਾਕਿਆਂ ਮਡੀਵੇਲਾ ਅਤੇ ਬੱਟਾਰਾਮੁੱਲਾ ਅਤੇ ਪੱਛਮੀ ਤੱਟਵਰਤੀ ਸ਼ਹਿਰ ਨੇਗੋਮਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਬੁਲਾਰੇ ਐੱਸ.ਐੱਸ.ਪੀ. (ਸੀਨੀਅਰ ਪੁਲਸ ਸੁਪਰਡੈਂਟ) ਨਿਹਾਲ ਥਲਦੁਆ ਨੇ ਦੱਸਿਆ ਕਿ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੇ ਇਨ੍ਹਾਂ ਇਲਾਕਿਆਂ 'ਚ ਇਕੱਠੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ 135 ਮੋਬਾਇਲ ਫੋਨ ਅਤੇ 57 ਲੈਪਟਾਪ ਜ਼ਬਤ ਕੀਤੇ। 

'ਡੇਲੀ ਮਿਰਰ ਲੰਕਾ' ਸਮਾਚਾਰ ਪੱਤਰ ਨੇ ਦੱਸਿਆ ਕਿ ਇਹ ਕਾਰਵਾਈ ਇਕ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ, ਜਿਸ ਨੇ ਦੋਸ਼ ਲਗਾਇਆ ਸੀ ਕਿ ਸੋਸ਼ਲ ਮੀਡੀਆ 'ਤੇ ਗੱਲਬਾਤ ਦੌਰਾਨ ਉਸ ਨੂੰ ਨਕਦ ਰਾਸ਼ੀ ਦਿੱਤੇ ਜਾਣ ਦਾ ਵਾਅਦਾ ਕਰ ਕੇ ਇਕ ਵਟਸਐੱਪ ਸਮੂਹ 'ਚ ਜੋੜਿਆ ਗਿਆ ਸੀ। ਉਸ ਨੇ ਦੱਸਿਆ ਕਿ ਜਾਂਚ 'ਚ ਅਜਿਹੀ ਸਾਜਿਸ਼ ਦਾ ਤਾ ਲੱਗਾ, ਜਿਸ ਰਾਹੀਂ ਪੀੜਤਾਂ ਨੂੰ ਸ਼ੁਰੂਆਤੀ ਭੁਗਤਾਨ ਤੋਂ ਧਨਰਾਸ਼ੀ ਜਮ੍ਹਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਸਮਾਚਾਰ ਪੱਤਰ ਅਨੁਸਾਰ ਪੇਰਾਡੇਨੀਆ 'ਚ ਇਕ ਵਿਅਕਤੀ ਅਤੇ ਉਸ ਦੇ ਬੇਟੇ ਨੇ ਧੋਖੇਬਾਜ਼ਾਂ ਦੀ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ। ਉਸ ਨੇ ਦੱਸਿਆ ਕਿ ਨੇਗੋਮਬੋ 'ਚ ਇਕ ਆਲੀਸ਼ਾਨ ਮਕਾਨ 'ਤੇ ਛਾਪੇਮਾਰੀ ਦੌਰਾਨ ਮਿਲੇ ਮਹੱਤਵਪੂਰਨ ਸਬੂਤਾਂ ਦੇ ਆਧਾਰ 'ਤੇ ਸ਼ੁਰੂਆਤ 'ਚ 13 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 57 ਫੋਨ ਅਤੇ ਕੰਪਿਊਟਰ ਜ਼ਬਤ ਕੀਤੇ ਗਏ। ਨੇਗੋਮਬੋ 'ਚ ਬਾਅਦ ਦੀ ਕਾਰਵਾਈ ਦੌਰਾਨ 19 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਇਸ ਗਿਰੋਹ ਦੇ ਦੁਬਈ ਅਤੇ ਅਫਗਾਨਿਸਤਾਨ 'ਚ ਅੰਤਰਰਾਸ਼ਟਰੀ ਸੰਬੰਧਾਂ ਦਾ ਪਤਾ ਲੱਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀੜਤਾਂ 'ਚ ਸਥਾਨਕ ਅਤੇ ਵਿਦੇਸ਼ੀ ਦੋਵੇਂ ਸ਼ਾਮਲ ਹਨ। ਅਜਿਹਾ ਸ਼ੱਕ ਹੈ ਕਿ ਦੋਸ਼ੀ ਵਿੱਤੀ ਧੋਖਾਧੜੀ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ 'ਚ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News