ਚੀਨ ’ਚ ਪੁਲ ਨਿਰਮਾਣ ਵਾਲੀ ਜਗ੍ਹਾ ’ਤੇ ਕ੍ਰੇਨ ਡਿੱਗਣ ਕਾਰਨ 6 ਕਾਮਿਆਂ ਦੀ ਮੌਤ

Thursday, Sep 14, 2023 - 12:26 PM (IST)

ਚੀਨ ’ਚ ਪੁਲ ਨਿਰਮਾਣ ਵਾਲੀ ਜਗ੍ਹਾ ’ਤੇ ਕ੍ਰੇਨ ਡਿੱਗਣ ਕਾਰਨ 6 ਕਾਮਿਆਂ ਦੀ ਮੌਤ

ਬੀਜਿੰਗ (ਏ. ਪੀ.)– ਦੱਖਣ-ਪੱਛਮੀ ਚੀਨ ’ਚ ਪੁਲ ਨਿਰਮਾਣ ਵਾਲੀ ਜਗ੍ਹਾ ’ਤੇ ਇਕ ਕ੍ਰੇਨ ਡਿੱਗਣ ਕਾਰਨ 6 ਕਾਮਿਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜਿਆਨਯਾਂਗ ਸ਼ਹਿਰ ਦੇ ਟਰਾਂਸਪੋਰਟ ਬਿਊਰੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਕਿ ਇਹ ਹਾਦਸਾ ਸ਼ਹਿਰ ’ਚ ਤੁਓ ਨਹਿਰ ’ਤੇ ਇਕ ਐਕਸਪ੍ਰੈੱਸ-ਵੇਅ ਪੁਲ ਦੇ ਨਿਰਮਾਣ ਦੌਰਾਨ ਬੁੱਧਵਾਰ ਨੂੰ ਹੋਇਆ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟੇਨ 'ਚ 10 ਸਾਲਾ ਬੱਚੀ ਦੇ ਕਤਲ ਦੇ ਮਾਮਲੇ 'ਚ ਮਾਂ-ਪਿਓ ਪਾਕਿਸਤਾਨ 'ਚ ਗ੍ਰਿਫ਼ਤਾਰ

ਇਸ ਹਾਦਸੇ ’ਚ 6 ਕਾਮਿਆਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਆਨਯਾਂਗ ਸ਼ਹਿਰ ਸਿਚੁਆਨ ਸੂਬੇ ’ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News