ਮਿਆਂਮਾਰ ''ਚ ਕਾਰ ਹਾਦਸੇ ''ਚ 6 ਲੋਕਾਂ ਦੀ ਮੌਕੇ ''ਤੇ ਮੌਤ
Wednesday, Mar 06, 2024 - 02:27 PM (IST)
ਯਾਂਗੂਨ (ਏਜੰਸੀ)- ਮਿਆਂਮਾਰ ਦੇ ਪੂਰਬੀ ਸ਼ਾਨ ਸੂਬੇ ਵਿਚ ਇਕ ਕਾਰ ਪਲਟਣ ਕਾਰਨ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਬਾਈ ਪੁਲਸ ਫੋਰਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ਾਨ ਸੂਬੇ ਦੇ ਯਵਾਂਗਨ ਟਾਊਨਸ਼ਿਪ 'ਚ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਵਾਪਰਿਆ।
ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਇਹ ਸੀ ਕਿ ਡਰਾਈਵਰ ਕਾਰ ਕੰਟਰੋਲ ਗੁਆ ਬੈਠਾ ਸੀ। ਨਤੀਜੇ ਵਜੋਂ 2 ਪੁਰਸ਼ਾਂ ਅਤੇ 4 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਹਾਦਸੇ 'ਚ ਪੂਰੀ ਕਾਰ ਨੁਕਸਾਨੀ ਗਈ। ਬਚਾਅ ਸੰਗਠਨਾਂ ਨੇ ਮ੍ਰਿਤਕਾਂ ਨੂੰ ਕਯਾਉਕਸੇ ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮੀ ਬੱਚੇ ਦਾ ਵੀ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8