ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ
Wednesday, Apr 03, 2024 - 10:31 AM (IST)
ਬਗਦਾਦ (ਵਾਰਤਾ)- ਇਰਾਕ ਦੇ ਦੱਖਣੀ ਬਸਰਾ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ 6 ਬੱਚਿਆਂ ਦੀ ਮੌਤ ਹੋ ਗਈ ਅਤੇ ਕਰੀਬ 10 ਹੋਰ ਜ਼ਖ਼ਮੀ ਹੋ ਗਏ। ਇਰਾਕੀ ਨਿਊਜ਼ ਏਜੰਸੀ (ਆਈ.ਐੱਨ.ਏ.) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਨ.ਏ. ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਵੇਲੇ ਵਾਪਰਿਆ, ਜਦੋਂ ਸੂਬਾਈ ਰਾਜਧਾਨੀ ਬਸਰਾ ਤੋਂ ਲਗਭਗ 15 ਕਿਲੋਮੀਟਰ ਉੱਤਰ ਵਿੱਚ ਅਲ-ਹਰਥਾ ਵਿੱਚ ਆਪਣੇ ਸਕੂਲ ਦੇ ਬਾਹਰ ਸੜਕ 'ਤੇ ਖੜ੍ਹੇ ਬੱਚਿਆਂ 'ਤੇ ਇੱਕ ਟਰੱਕ ਚੜ੍ਹ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਜੱਜਾਂ ਨੂੰ ਵੀ ਜਾਨ ਦਾ ਖ਼ਤਰਾ, 8 ਨੂੰ ਮਿਲੀਆਂ ਧਮਕੀਆਂ
ਆਈ.ਐੱਨ.ਏ. ਨੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਰਾਕੀ ਸੁਰੱਖਿਆ ਬਲਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਸੂਬੇ ਦੇ ਅਧਿਕਾਰੀਆਂ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਮਨੁੱਖੀ ਅਧਿਕਾਰਾਂ ਲਈ ਇਰਾਕੀ ਹਾਈ ਕਮਿਸ਼ਨ ਦੇ ਅਨੁਸਾਰ, 2023 ਵਿੱਚ 7,000 ਤੋਂ ਵੱਧ ਟ੍ਰੈਫਿਕ ਹਾਦਸੇ ਹੋਏ ਹਨ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 40 ਕਰੋੜ ਰੁਪਏ ’ਚ ਹੋਈ ਨੀਲਾਮ, ਭਾਰਤ ਨਾਲ ਹੈ ਖ਼ਾਸ ਸਬੰਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8