ਚੀਨ 'ਚ ਆਇਆ ਜ਼ੋਰਦਾਰ ਭੂਚਾਲ, 6.8 ਮਾਪੀ ਗਈ ਤੀਬਰਤਾ

Monday, Sep 05, 2022 - 12:58 PM (IST)

ਚੀਨ 'ਚ ਆਇਆ ਜ਼ੋਰਦਾਰ ਭੂਚਾਲ, 6.8 ਮਾਪੀ ਗਈ ਤੀਬਰਤਾ

ਬੀਜਿੰਗ (ਭਾਸ਼ਾ)- ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੀ ਲੁਡਿੰਗ ਕਾਉਂਟੀ 'ਚ ਸੋਮਵਾਰ ਨੂੰ 6.8 ਤੀਬਰਤਾ ਦਾ ਭੂਚਾਲ ਆਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਨੇ ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 12:25 ਵਜੇ ਆਇਆ ਅਤੇ ਭੂਚਾਲ ਦਾ ਕੇਂਦਰ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ 'ਤੇ 29.59 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 102.08 ਡਿਗਰੀ ਪੂਰਬ ਲੰਬਕਾਰ 'ਤੇ ਸਥਿਤ ਸੀ। ਭੂਚਾਲ ਦਾ ਕੇਂਦਰ ਲੁਡਿੰਗ ਕਾਉਂਟੀ ਤੋਂ 39 ਕਿਲੋਮੀਟਰ ਦੂਰ ਸਥਿਤ ਸੀ ਅਤੇ ਕਈ ਪਿੰਡ ਭੂਚਾਲ ਦੇ ਕੇਂਦਰ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਚਾਕੂਆਂ ਨਾਲ 10 ਲੋਕਾਂ ਦਾ ਕਤਲ, 15 ਗੰਭੀਰ ਜ਼ਖਮੀ, PM ਟਰੂਡੋ ਨੇ ਕਿਹਾ 'ਦਿਲ ਕੰਬਾਊ ਘਟਨਾ

ਭੂਚਾਲ ਦੇ ਝਟਕੇ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ 'ਚ ਵੀ ਮਹਿਸੂਸ ਕੀਤੇ ਗਏ, ਜੋ ਕਿ ਭੂਚਾਲ ਦੇ ਕੇਂਦਰ ਤੋਂ 226 ਕਿਲੋਮੀਟਰ ਦੂਰ ਸਥਿਤ ਹੈ। ਚੀਨੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵਿੱਚ ਚੇਂਗਦੂ ਵਿੱਚ ਇਮਾਰਤਾਂ ਨੂੰ ਹਿੱਲਦੇ ਦੇਖਿਆ ਜਾ ਸਕਦਾ ਹੈ। ਅਜੇ ਤੱਕ ਕਿਸੇ ਇਮਾਰਤ ਨੂੰ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸਿਚੁਆਨ ਪ੍ਰਾਂਤ ਤਿੱਬਤ ਦੇ ਗੁਆਂਢ ਵਿੱਚ ਸਥਿਤ ਹੈ ਅਤੇ ਭੂਚਾਲਾਂ ਦੇ ਲਿਹਾਜ ਨਾਲ ਸੰਵੇਦਨਸ਼ੀਲ ਹੈ। ਇਹ ਸੂਬਾ 2008 ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਦੀ ਲਪੇਟ ਵਿੱਚ ਆਇਆ ਸੀ, ਜਿਸ ਵਿੱਚ ਲਗਭਗ 90,000 ਲੋਕਾਂ ਦੀ ਮੌਤ ਹੋ ਗਈ ਸੀ।


author

Vandana

Content Editor

Related News