ਰੂਸ ਤੇ ਇੰਡੋਨੇਸ਼ੀਆ ''ਚ ਕੋਰੋਨਾ ਵਾਇਰਸ ਦੇ ਲੜੀਵਾਰ 5871 ਤੇ 1868 ਨਵੇਂ ਮਾਮਲੇ
Saturday, Jul 25, 2020 - 06:07 PM (IST)

ਮਾਸਕੋ/ਜਕਾਰਤਾ- ਰੂਸ ਤੇ ਇੰਡੋਨੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਲੜੀਵਾਰ 5871 ਤੇ 1868 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰੂਸ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 8,06,720 ਤੇ ਇੰਡੋਨੇਸ਼ੀਆ ਵਿਚ ਇਹ ਗਿਣਤੀ 97,286 ਹੋ ਗਈ ਹੈ।
ਜਾਣਕਾਰੀ ਮੁਤਾਬਕ ਰੂਸ ਵਿਚ ਇਸ ਬੀਮਾਰੀ ਕਾਰਣ 146 ਹੋਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਰੂਸ ਦੇ ਕੋਰੋਨਾ ਵਾਇਰਸ ਰਿਸਪਾਂਸ ਸੈਂਟਰ ਵਲੋਂ ਜਾਰੀ ਬਿਆਨ ਮੁਤਾਬਕ ਨਵੇਂ ਮਾਮਲਿਆਂ ਵਿਚ ਸਭ ਤੋਂ ਵਧੇਰੇ 648 ਮਾਮਲੇ ਮਾਸਕੋ ਤੋਂ ਸਨ। ਮਾਸਕੋ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 2,37,264 ਹੈ। ਇਸ ਮਿਆਦ ਵਿਚ 8,366 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾਕੇ ਹੁਣ ਤੱਕ 5,97,140 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ।
ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਮੁਤਾਬਕ ਇਸ ਦੌਰਾਨ 1409 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਕੁੱਲ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ ਵਧਕੇ 55,354 ਹੋ ਗਈ। ਕੋਰੋਨਾ ਵਾਇਰਸ ਇੰਡੋਨੇਸ਼ੀਆ ਦੇ 34 ਸੂਬਿਆਂ ਤੱਕ ਫੈਲ ਚੁੱਕਿਆ ਹੈ। ਪਿਛਲੇ 24 ਘੰਟਿਆਂ ਵਿਚ ਜਕਾਰਤਾ ਵਿਚ 376 ਨਵੇਂ ਮਾਮਲੇ ਸਾਹਮਣੇ ਆਏ ਹਨ।